← ਪਿਛੇ ਪਰਤੋ
ਕੁਲਜਿੰਦਰ ਸਰਾਂ
ਚੰਡੀਗੜ੍ਹ, 27 ਜਨਵਰੀ 2020 - ਚੰਡੀਗੜ੍ਹ ਪੀਜੀਆਈ ਦੀ ਕੰਟੀਨ ਵਿੱਚ ਸੋਮਵਾਰ ਸਵੇਰੇ ਅੱਗ ਲੱਗ ਗਈ। ਜਿਸਦੇ ਕਾਰਨ ਪੀਜੀਆਈ ਵਿੱਚ ਹੜਕੰਪ ਮੱਚ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ 'ਤੇ ਪਹੁੰਚੇ ਕੇ ਅੱਗ 'ਤੇ ਕਾਬੂ ਪਾਇਆ। ਪਰ ਅੱਗ ਬੁਝਣ ਤੱਕ ਕੰਟੀਨ ਵਿੱਚ ਰੱਖੇ ਖਾਣ-ਪੀਣ ਦਾ ਸਾਮਾਨ ਅਤੇ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੀ.ਜੀ.ਆਈ. ਦੀ ਪੰਜਵੀਂ ਮੰਜ਼ਿਲ ਸਥਿਤ ਡਾਕਟਰ ਕੰਟੀਨ ਵਿੱਚ ਅੱਗ ਲੱਗੀ ਸੀ ਜਿੱਥੇ ਪੀ.ਜੀ.ਆਈ. ਦੇ ਡਾਕਟਰ ਆ ਕੇ ਚਾਹ ਪੀਂਦੇ ਹਨ। ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਅੱਗ ਕਿਵੇਂ ਲੱਗੀ।
Total Responses : 189