- ਰੋਟੇਰੀਅਨ ਹਰਜੀਤ ਸਿੰਘ ਨੂੰ ਮੋਹਾਲੀ ਦੇ ਫੇਜ਼ 6 ਵਿਚ 71ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਬਿਹਤਰੀਨ ਸਮਾਜਕ ਸੇਵਾ (ਸੋਸ਼ਲ ਸਰਵਿਸ) ਕੰਮਾਂ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੱਤਰੀ ਵੱਲੋਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
- ਰੋਟੇਰੀਅਨ ਹਰਜੀਤ ਸਿੰਘ ਨੇ ਬੇਮਿਸਾਲ ਸੇਵਾ ਲਈ ਗਣਤੰਤਰ ਦਿਵਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਐਵਾਰਡ ਪ੍ਰਾਪਤ ਕੀਤਾ
- ਸਨਮਾਨ ਪ੍ਰਾਪਤ ਹੋਣ 'ਤੇ ਉਨ੍ਹਾਂ ਨੇ ਕਿਹਾ ਇਹ ਐਵਾਰਡ ਉਨ੍ਹਾਂ ਨੂੰ ਆਂਗਣਵਾੜੀ ਵਰਗੇ ਅਤੇ ਹੋਰ ਪ੍ਰੋਜੈਕਟ ਸ਼ੁਰੂ ਕਰਨ ਲਈ ਪ੍ਰੇਰਿਤ ਕਰੇਗਾ
- ਉਨ੍ਹਾਂ ਨੇ ਜਵਾਨਾਂ ਤੋਂ ਸੁਵਿਧਾਵਾਂ ਤੋਂ ਵਾਂਝੇ ਅਤੇ ਜ਼ਰੂਰਤਮੰਦਾਂ ਦੀ ਮਦਦ ਅਤੇ ਵਿਕਾਸ ਲਈ ਸੰਗਠਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ
ਐਸ.ਏ.ਐਸ. ਨਗਰ (ਮੋਹਾਲੀ) 27 ਜਨਵਰੀ 2020 - ਸਾਲਾਂ ਤੋਂ ਆਪਣੀ ਮਿਸਾਲੀ ਸਮਾਜਕ ਸੇਵਾ ਲਈ ਜਾਣੇ ਜਾਂਦੇ, ਰੋਟੇਰੀਅਨ ਹਰਜੀਤ ਸਿੰਘ ਨੂੰ ਆਪਣੇ ਇਸ ਯੋਗਦਾਨ ਲਈ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 71 ਵੇਂ ਗਣਤੰਤਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਖੇਤਰ ਦੇ ਵੱਖਰੇ ਸਮਾਜਕ ਕਾਰਜਕਰਤਾ, 49 ਸਾਲਾ ਰੋਟੇਰੀਅਨ ਹਰਜੀਤ ਸਿੰਘ ਇਸ ਸ਼੍ਰੇਣੀ ਵਿਚ ਸ਼ਾਨਦਾਰ ਮੌਕੇ 'ਤੇ ਵੱਕਾਰੀ ਸਨਮਾਨ ਲਈ ਚੁਣੇ ਗਏ ਚਾਰ ਵਿਸ਼ੇਸ਼ ਯੋਗਦਾਨਕਰਤਾਵਾਂ ਦੇ ਪੈਨਲ ਦਾ ਹਿੱਸਾ ਸਨ। ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਚੁਣਿਆ ਗਿਆ ਸੀ।
ਪ੍ਰਭਾਵਸ਼ਾਲੀ ਸੋਸ਼ਲ ਸਰਵਿਸ ਪ੍ਰੋਜੈਕਟ ਦੀ ਵੱਡੀ ਹੁੰਦੀ ਸੂਚੀ ਨਾਲ ਹਰਜੀਤ ਸਿੰਘ ਨੂੰ ਬੇਹੱਦ ਪ੍ਰਭਾਵਸ਼ਾਲੀ 'ਆਂਗਨਵਾੜੀ ਪ੍ਰੋਜੈਕਟ' ਦੀ ਸਫ਼ਲਤਾ ਲਈ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ, ਜਿਸਦੇ ਤਹਿਤ ਮੋਹਾਲੀ ਦੇ 11 ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਨੂੰ 2 ਲੱਖ ਰੁਪਏ ਤੋਂ ਜ਼ਿਆਦਾ ਦਾ ਸਮਾਨ ਪ੍ਰਦਾਨ ਕੀਤਾ ਗਿਆ।
ਵੱਕਾਰੀ ਐਵਾਰਡ ਪ੍ਰਦਾਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਦੇ ਕਲਿਆਣ, ਉਨ੍ਹਾਂ ਦੀ ਸਿਹਤ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿਚ ਵੱਡੀ ਸਫ਼ਲਤਾ ਦੇ ਨਾਲ ਸੰਗਠਨ ਦੇ ਮੋਹਾਲੀ ਚੈਪਟਨ ਦੀ ਕਮਾਨ ਸੰਭਾਲਣ ਵਿਚ ਹਰਜੀਤ ਸਿੰਘ ਦੀ ਭਾਵਨਾ, ਉਤਸ਼ਾਹ ਅਤੇ ਅਗਵਾਈ ਕੌਸ਼ਲ ਦੀ ਬਹੁਤ ਸ਼ਲਾਘਾ ਕੀਤੀ।
ਵੈਟਰਨ ਰੋਟੇਰੀਅਨ ਅਤੇ ਪ੍ਰੋਫੈਸ਼ਨ ਤੋਂ ਚਾਰਟਡ ਅਕਾਉਂਟੈਂਟ ਹਰਜੀਤ ਸਿੰਘ ਵਰਤਮਾਨ ਵਿਚ ਰੋਟਰੀ ਕਲੱਬ ਮੋਹਾਲੀ ਦੀ ਅਗਗਵਾਈ ਕਰ ਰਹੇ ਹਨ, ਜੋ ਕਿ ਲੰਬੇ ਸਮੇਂ ਤੋਂ ਪੂਰੇ ਸਮੁਦਾਇ ਦੀ ਕਲਿਆਣ ਵਿਚ ਯੋਗਦਾਨ ਦੇਣ ਵਾਲੀਆਂ ਗਤੀਵਿਧੀਆਂ 'ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।
ਮੁੱਖ ਮੰਤਰੀ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ, ਹਰਜੀਤ ਸਿੰਘ ਨੇ ਇਹ ਐਵਾਰਡ ਆਪਣੀ ਪੂਰੀ ਟੀਮ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਐਵਾਰਡ ਉਨ੍ਹਾਂ ਆਂਗਨਵਾੜੀ ਵਰਗੀਆ ਯੋਜਨਾਵਾਂ ਵਿਚ ਸਮੁਦਾਇਕ ਸੇਵਾ ਦੇ ਮਹਾਨ ਕੰਮ ਵਿਚ ਵੱਧ ਤੋਂ ਵੱਧ ਬਰਾਬਰ ਵਿਚਾਰਧਾਰਾ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਨਮਾਨਿਤ ਸੰਗਠਨ ਵਿਚ ਸ਼ਾਮਲ ਹੋ ਕੇ ਸਮਾਜ ਸੇਵਾ ਦਾ ਕੰਮ ਕਰਨ, ਜਿਸ ਵਿਚ ਵਿਆਪਕ ਤਜ਼ਰਬਾ ਅਤੇ ਸਮੁਦਾਇਕ ਸੇਵਾ ਦੇ ਮਾਧਿਅਮ ਨਾਲ ਸੰਤੁਸ਼ਟੀ ਦੀ ਭਾਵਨਾ ਹੈ।