ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਈਟੀ ਮੁਹਾਲੀ ਵਲਂੋ ਆਪਣੇ ਮਹੀਨਾਵਾਰ ਕਰਵਾਏ ਜਾਂਦੇ ਯੂਨੀਵਰਸਲ ਵਿਰਾਸਤੀ ਅਖਾੜੇ ਦੀ ਲੜੀ ਵਿਚ ੨੩ਵੇਂ ਮਹੀਨੇ ਬਾਬਾ ਬੰਦਾ ਸਿੰਘ ਜੀ ਦੀ ਜੀਵਨੀ ਤੇ ਅਧਾਰਿਤ ਨਾਟਕ 'ਬੰਦਾ ਗੁਰੂ ਕਾ' ਬੰਦਾ ਸਿੰਘ ਬਹਾਦਰ ਦਾ ਮੰਚਨ ਕੀਤਾ।
ਅਸ਼ਵਨੀ ਸਾਵਨ ਦਾ ਲਿਖਿਤ ਅਤੇ ਗੋਪਾਲ ਸ਼ਰਮਾ ਦੁਆਰਾ ਨਿਰਦੇਸ਼ਤ ਇਸ ਨਾਟਕ ਵਿਚ ੨੫ ਕਲਾਕਾਰਾਂ ਨੇ ਭਾਗ ਲਿਆ। ਨਾਟਕ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਤਪਸਵੀ ਔਗਣ ਨਾਥ ਦੇ ਚੇਲੇ ਮਾਧੋ ਦਾਸ ਬੈਰਾਗੀ ਨੂੰ ਨਾਂਦੇੜ ਦੀ ਧਰਤੀ ਤੋਂ ਜ਼ੁਲਮ ਦੀ ਹਨੇਰੀ ਰੋਕਣ ਲਈ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਨਾਮ ਦਿਤਾ ਗੁਰਬਖਸ਼ ਸਿੰਘ। ਗੁਰੂ ਸਾਹਿਬ ਵਲੋ ਪੰਜ ਤੀਰ, ਇਕ ਨਿਸ਼ਾਨ ਤੇ ਪੰਜਾਬ ਦੀ ਸੰਗਤ ਦੇ ਨਾਮ ਭੇਜੇ ਹੁਕਮਨਾਮੇ ਸਦਕਾ ਸਾਹਿਬਜ਼ਾਦਿਆਂ ਦੀਆਂ ਸਹਾਦਤਾਂ ਦਾ ਬਦਲਾ ਲੈਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਜ਼ੀਰ ਖਾਨ ਤੇ ਸੁੱਚਾ ਨੰਦ ਨੂੰ ਸਜ਼ਾ ਦਿਤੀ।ਸਿੱਖ ਰਾਜ ਦੀ ਸਥਾਪਨਾ ਕਰਕੇ ਸਭ ਤੋਂ ਪਹਿਲਾਂ ਜ਼ਿਮੀਦਾਰੀ ਪ੍ਰਥਾ ਨੂੰ ਖਤਮ ਕਰ ਕੇ ਜ਼ਮੀਨ ਵਾਹੁਣ ਵਾਲਿਆ ਨੂੰ ਜਮੀਨਾਂ ਦੇ ਮਾਲਕ ਬਣਾਇਆ। ਮੁਗਲ ਰਾਜ ਦੇ ਸ਼ਾਸਕ ਫਰਖਸ਼ੀਅਰ (ਗੋਪਾਲ ਸ਼ਰਮਾ) ਨੇ ਲਾਹੌਰ ਦੇ ਸੂਬੇਦਾਰ ਅਬਦੁਲ ਸੰਮਦ ਖਾਨ (ਤਜਿੰਦਰ ਜੋਸ਼ੀ), ਤੇ ਜ਼ਕਰੀਆ ਖਾਨ (ਸ਼ਗਨ ਖੁਰਾਣੀ) ਨੂੰ ਮਦਦ ਦੇ ਕੇ ਬੰਦਾ ਬਹਾਦਰ ਦੀ ਗ੍ਰਿਫਤਾਰੀ ਤੇ ਉਹਨਾਂ ਦੀ ਦਰਦਨਾਕ ਸ਼ਹਾਦਤ ਦੇ ਭਾਵ ਭਿੰਨੇ ਦ੍ਰਿਸ਼ਾਂ ਨੂੰ ਕਲਾਕਾਰਾਂ ਨੇ ਬਹੁਤ ਹੀ ਦਿਲ ਟੁੰਬਵੇ ਅੰਦਾਜ਼ ਵਿੱਚ ਪੇਸ਼ ਕੀਤਾ। ਮੰਚ ਸੰਚਾਲਨ ਕਰਮਜੀਤ ਸਿੰਘ ਬੱਗਾ ਵਲੋ ਨਿਭਾਇਆ ਗਿਆ। ਜਥੇਦਾਰ ਨਰਿੰਦਰ ਨੀਨਾ ਤੋਂ ਇਲਾਵਾ ਅੰਮ੍ਰਿਤਪਾਲ, ਹਰਕੀਰਤ, ਸੁਖਬੀਰ, ਅਨੂੰ, ਅਲੀਸ਼ਾ, ਮਨਦੀਪ, ਬਲਕਾਰ ਸਿਧੂ, ਹਰਮਨ, ਗਗਨਦੀਪ ਗਗੀ, ਸ਼ਾਲਵਿਆ ਸ਼ਰਮਾ, ਹਰਪ੍ਰੀਤ ਹੈਰੀ, ਸੁਮਿਤ, ਗੁਰਸਿਮਰਨ, ਹਰਜੋਤ, ਗੁਰਪ੍ਰੀਤ ਲਾਟੂ ਆਦਿ ਕਲਾਕਾਰਾਂ ਦੀ ਵਧੀਆ ਅਦਾਕਾਰੀ ਸਦਕਾ ਨਾਟਕ ਦਰਸ਼ਕਾਂ ਦੇ ਦਿਲਾਂ ਤੇ ਛਾ ਗਿਆ।
ਰੰਗਮੰਚ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਰੰਗਕਰਮੀ ਤੇ ਨਿਰਦੇਸ਼ਕ ਰਾਜੀਵ ਮਹਿਤਾ ਅਤੇ ਕੁਲਦੀਪ ਭੱਟੀ ਦਾ ਸਨਮਾਨ ਕੀਤਾ ਗਿਆ। ਇਸ ਅਖਾੜੇ ਨੂੰ ਕਾਮਯਾਬ ਕਰਨ ਵਿਚ ਗੁਰਪ੍ਰੀਤ ਸਿੰਘ ਖਾਲਸਾ, ਆਤਮਜੀਤ ਸਿੰਘ, ਭੁਪਿੰਦਰ ਬੱਬਲ, ਮਨਜੀਤ ਸਿੰਘ ਸਿਨਮੈਟੋਗ੍ਰਾਫਰ, ਮਨਜੀਤ ਕੌਰ ਸਾਬਕਾ ਐਮ.ਸੀ, ਗੁਰਸਿਮਰਨ, ਨੀਰੂ ਸ਼ਰਮਾ ਆਦਿ ਨੇ ਵਿਸ਼ੇਸ਼ ਭੁਮਿਕਾ ਨਿਭਾਈ। ਨਾਟਕ ਦਾ ਮੰਚਨ ਦਰਸ਼ਕਾਂ ਦੇ ਦਿਲਾਂ ਤੇ ਛਾਪ ਛੱਡ ਗਿਆ।