ਹਰੀਸ਼ ਕਾਲੜਾ
ਰੂਪਨਗਰ, 27 ਜਨਵਰੀ 2020 - ਰੂਪਨਗਰ ਪ੍ਰੈਸ ਕਲੱਬ ਦੀ ਸਾਲ 2020-2022 ਲਈ ਨਵੀਂ ਕਮੇਟੀ ਦੀ ਚੋਣ ਅੱਜ ਇੱਥੇ ਪ੍ਰੈਸ ਭਵਨ ਵਿਖੇ ਰਿਟਰਨਿੰਗ ਅਧਿਕਾਰੀ ਗੁਰਚਰਨ ਸਿੰਘ ਬਿੰਦਰਾ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਰਾਜਿੰਦਰ ਸੈਣੀ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਹੋਈ। ਇਸ ਚੋਣ ਦੌਰਾਨ ਜਨਰਲ ਹਾਊਸ ਵਲੋਂ ਸਰਬਸੰਮਤੀ ਨਾਲ ਅਜੈ ਅਗਨੀਹੋਤਰੀ ਨੂੰ ਪ੍ਰਧਾਨ, ਸੰਦੀਪ ਵਸ਼ਿਸਟ ਨੂੰ ਸੀਨੀਅਰ ਵਾਇਸ ਪ੍ਰਧਾਨ, ਸਤਨਾਮ ਸਿੰਘ ਸੱਤੀ ਨੂੰ ਜਨਰਲ ਸਕੱਤਰ ਅਤੇ ਸੁਰਜੀਤ ਸਿੰਘ ਗਾਂਧੀ ਨੂੰ ਕੈਸੀਅਰ, ਕਮਲ ਭਾਰਜ਼ ਨੂੰ ਵਾਇਸ ਪ੍ਰਧਾਨ ਅਤੇ ਸਰਬਜੀਤ ਸਿੰਘ ਨੂੰ ਜਾਇੰਟ ਸਕੱਤਰ ਚੁਣਿਆ ਗਿਆ। ਕਲੱਬ ਦੀ ਬਾਕੀ ਕਾਰਜ਼ਕਰਨੀ ਬਣਾਉਣ ਦੇ ਅਧਿਕਾਰ ਨਵੇਂ ਚੁਣੇ ਗਏ ਪ੍ਰਧਾਨ ਅਜੈ ਅਗਨੀਹੋਤਰੀ ਨੂੰ ਦਿੱਤੇ ਗਏ। ਰਿਟਰਨਿੰਗ ਅਧਿਕਾਰੀ ਗੁਰਚਰਨ ਸਿੰਘ ਬਿੰਦਰਾ ਨੇ ਨਵੇਂ ਚੁਣੇ ਪ੍ਰਧਾਨ ਤੇ ਉਨ੍ਹਾਂ ਦੇ ਸਾਥੀ ਅਹੁਦੇਦਾਰਾਂ ਨੂੰ ਵਧਾਈ ਅਤੇ ਸ਼ੁੱਭਕਾਨਾਵਾਂ ਦਿੰਦੇ ਹੋਏ ਕਲੱਬ ਦੇ ਸਮੂਹ ਮੈਂਬਰਾਂ ਦਾ ਸਰਬਸੰਮਤੀ ਨਾਲ ਚੋਣ ਮੁਕਮੰਲ ਕਰਨ ਧੰਨਵਾਦ ਕੀਤਾ।
ਨਵੇਂ ਚੁਣੇ ਪ੍ਰਧਾਨ ਅਜੈ ਅਗਨੀਹੋਤਰੀ ਤੇ ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ਨੇ ਨਵੀਂ ਚੁਣੀ ਕਮੇਟੀ ਵਲੋਂ ਹਾਊਸ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਮੈਂਬਰਾਂ ਦੀਆਂ ਇਛਾਵਾਂ ਤੇ ਪੂਰਾ ਉਤਰਣ ਦਾ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸਮੂਹ ਮੈਂਬਰਾਂ ਨੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਨੂੰ ਹਾਰ ਪਾਕੇ ਵਧਾਈ ਦਿੱਤੀ।