ਮਨਿੰਦਰਜੀਤ ਸਿੱਧੂ
ਜੈਤੋ, 27 ਜਨਵਰੀ 2020 - ਕੇਂਦਰ ਸਰਕਾਰ ਚੰਦ ਕਾਰਪੋਰੇਟ ਘਰਾਣਿਆ ਦੇ ਹੱਥਾਂ ਦੀ ਕਠਪੁਤਲੀ ਬਣ ਕਿ ਰਹਿ ਚੁੱਕੀ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਜ਼ੋਨਲ ਸੈਕਟਰੀ ਕਾਮਰੇਡ ਇੰਦਰਜੀਤ ਸਿੰਘ ਨੇ ਸਟੇਟ ਬੈਂਕ ਦੇ ਸ਼ਾਖਾ ਅੱਗੇ ਪ੍ਰਦਰਸ਼ਨ ਦੌਰਾਨ ਕੀਤਾ।ਉਹਨਾਂ ਕਿਹਾ ਕਿ ਬੈਂਕ ਮੁਲਾਜ਼ਮਾਂ ਦਾ 11 ਵਾਂ ਤਨਖਾਹ ਸਮਝੌਤਾ ਨਵੰਬਰ 2017 ਤੋਂ ਲਟਕ ਰਿਹਾ ਹੈ ਅਤੇ ਇੰਡੀਆ ਬੈਂਕਸ ਐਸੋਸੀਏਸ਼ਨ ਢਾਈ ਸਾਲ ਤੋਂ ਅੱਗੇ ਦੀ ਅੱਗੇ ਟਾਲ ਰਹੀ ਹੈ ਅਤੇ ਬੈਂਕਾਂ ਦੇ ਘਾਟੇ ਦਾ ਵਾਸਤਾ ਪਾ ਕੇ ਤਨਖਾਹਾਂ ਨਾ ਵਧਾ ਸਕਣ ਦਾ ਬਹਾਨਾ ਲਾ ਰਹੀ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਬੈਂਕਾ ਦੇ ਪਿੱਛੇ ਹੱਥ ਧੋ ਕੇ ਪਈ ਹੈ, ਬੈਂਕਾ ਨੂੰ ਮਰਜ ਕਰਨ ਦੇ ਨਾਂ ਉੱਪਰ ਸਰਕਾਰੀ ਬੈਂਕਾ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਸਰਕਾਰੀ ਬੈਂਕਾ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਦੇਣ ਦੀ ਤਿਆਰੀ ਹੈ। ਨੌਜਵਾਨ ਦੇਸ਼ ਦਾ ਭਵਿੱਖ ਹੁੰਦਾ ਹੈ ਪਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਦੇਸ਼ ਦੇ ਭਵਿੱਖ ਨੂੰ ਸੜਕਾਂ ਉੱਪਰ ਰੁਲਣਾ ਪੈ ਰਿਹਾ ਹੈ।ਦੇਸ਼ ਦੇ ਸਰਕਾਰੀ ਅਦਾਰੇ ਜਿਵੇਂ ਕਿ ਬੀ,ਐੱਸ.ਐੱਨ.ਐਲ., ਭਾਰਤ ਪੈਟਰੋਲੀਅਮ, ਭਾਰਤੀ ਰੇਲ ਇਹਨਾਂ ਕਮਾਈ ਵਾਲੇ ਅਦਾਰਿਆਂ ਨੂੰ ਵੀ ਕਾਰਪੋਰੇਟਾਂ ਨੁੰ ਸੌਪਣ ਦੀ ਤਿਆਰੀ ਵਿੱਚ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਕਾਰੀ ਬੈਂਕਾ ਨੇ ਦੇਸ਼ ਦੇ ਵਿਕਾਸ ਵਿੱਚ ਮੁੱਢ ਤੋਂ ਲੈਕੇ ਹੁਣ ਤੱਕ ਆਪਣਾ ਯੋਗਦਾਨ ਪਾਇਆ ਹੈ।
ਇਸ ਮੌਕੇ ਨੌਜਵਾਨ ਆਗੂ ਲਵਪ੍ਰੀਤ ਰਾਮੇਆਣਾ ਨੇ ਕਿਹਾ ਕਿ ਆਉਣ ਵਾਲੀ 30 ਜਨਵਰੀ ਨੂੰ ਵੀ ਦੇਸ਼ ਭਰ ਦੇ ਬੈਂਕ ਕਰਮੀ ਰੋਸ ਮੁਜਾਹਰੇ ਕਰਨਗੇ ਅਤੇ 31 ਜਨਵਰੀ ਅਤੇ 1 ਫਰਵਰੀ ਨੂੰ ਦੇਸ਼ ਭਰ ਦੇ ਬੈਂਕ ਮੁਲਾਜ਼ਮ ਹੜਤਾਲ ਤੇ ਜਾਣਗੇ ਅਤੇ ਫਰਵਰੀ ਮਹੀਨੇ ਵਿੱਚ ਲਗਾਤਰ ਤਿੰਨ ਦਿਨ ਦੀ ਹੜਤਾਲ ਕੀਤੀ ਜਾਵੇਗੀ ਅਤੇ ਫਿਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਇਆ ਜਾਏਗਾ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਏਗੀ। ਓਹਨਾ ਕਿਹਾ ਕਿ ਬੈਂਕ ਮੁਲਾਜ਼ਮ ਬਹੁਤ ਜਿਆਦਾ ਕੰਮ ਦੇ ਬੋਝ ਹੇਠਾਂ ਡੱਬੇ ਪਏ ਹਨ।
ਇਸ ਮੌਕੇ ਸੀਨੀਅਰ ਆਗੂ ਕਾਮਰੇਡ ਮਹੇਸ਼ ਸ਼ਰਮਾ, ਕਾ ਪਰਮਜੀਤ ਪੰਮਾ, ਕਾ. ਸੁਰਿੰਦਰ ਕੁਮਾਰ,ਕਾ. ਗਗਨਦੀਪ, ਕਾ ਅਵਤਾਰ ਬਬਲੂ, ਕਾ. ਭੂਸ਼ਨ, ਕਾ.ਵਿਪਨਦੀਪ ਗਰੋਵਰ, ਕਾ.ਅਰਪਿਤ, ਕਾ. ਰਾਜੂ ਸਿੰਘ, ਕਾ.ਗੁਰਪ੍ਰੀਤ ਸਿੰਘ, ਕਾ. ਹਰੀ ਕਿ੍ਰਸ਼ਨ, ਕਾ.ਪਵਨ ਬਠਿੰਡਾ, ਕਾ. ਰਜੀਵ ਰੰਜਨ, ਕਾ.ਚਾਰੁਤਾ ਜੱਸਲ, ਕਾ.ਗੁਰਵਿੰਦਰ ਨਵਾਂ ਸ਼ਹਿਰ,ਆਦਿ ਸ਼ਾਮਿਲ ਸਨ।