← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 27 ਜਨਵਰੀ 2020 - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ ਮੁਲਾਜ਼ਮ ਆਪਣੀ ਜ਼ਰੂਰਤ ਪੂਰੀ ਕਰ ਸਕਦਾ ਹੈ ਅਤੇ ਲੋੜ ਪੈਣ 'ਤੇ ਇਸ ਫ਼ੰਡ 'ਚੋਂ ਐਡਵਾਂਸ/ਕਰਜ਼ਾ ਲੈ ਸਕਦਾ ਹੈ ਜੋ ਬਾਅਦ ਵਿਚ ਕਿਸ਼ਤਾਂ ਦੇ ਰੂਪ ਵਿਚ ਵਾਪਸ ਦੇ ਸਕੇਗਾ। 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਦੀ ਸਹੀ ਵਰਤੋਂ ਲਈ ਐੱਸ.ਐੱਸ.ਪੀ ਵੱਲੋਂ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਹੈ।
Total Responses : 267