ਟਾਰਾਂਟੋ ਦੇ ਭਾਰਤੀ ਕਾਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵਾ ਝੰਡਾ ਝੁਲਾਉਣ ਸਮੇਂ ਵੱਖ ਵੱਖ ਰਾਜਨੀਤਕਾਂ ਨਾਲ
ਗਣਤੰਤਰ ਦਿਵਸ-
ਟਰਾਂਟੋ ਭਾਰਤੀ ਸਫਾਰਤਖਾਨੇ ਚ ਅਪੂਰਵਾ ਸ੍ਰੀਵਾਸਤਵਾ ਨੇ ਝੁਲਾਇਆ ਝੰਡਾ
ਕੰਵਲਜੀਤ ਸਿੰਘ ਕੰਵਲ
ਟਰਾਂਟੋ , 26 ਜਨਵਰੀ , 2020 : ਟਰਾਂਟੋ ਸਥਿੱਤ ਭਾਰਤੀ ਸਫਾਰਤਖਾਨੇ ਚ ਭਾਰਤ ਦੇ 71ਵੇਂ ਗਣਤੰਤਰ ਦਿਵਸ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਟਰਾਂਟੋ ਦੀ ਕੌਸਿਲ ਜਨਰਲ ਸ੍ਰੀ ਮਤੀ ਅਪੂਰਵਾ ਸ੍ਰੀਵਾਸਤਵਾ ਵਲੋਂ ਨਿਭਾਈ ਗਈ ਅਤੇ ਸਾਬਕਾ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਰਾਸ਼ਟਰੀ ਗੀਤ ਤੋਂ ਇਲਾਵਾ ਭਾਰਤੀ ਸੰਸਕਰਿਤੀ ਨੂੰ ਦਰਸਾਉਂਦੀਆਂ ਕਲਾਵਾਂ ਦਾ ਵੀ ਪਰਦਰਸ਼ਨ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਜੁੜੇ ਵੱਡੇ ਇਕੱਠ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਸ੍ਰੀ ਮਤੀ ਅਪੂਰਵਾ ਸ੍ਰੀਵਾਸਤਵਾ ਵੱਲੋਂ ਪੜ੍ਹ ਕੇ ਸੁਣਾਇਆ ਗਿਆ ਅਤੇ ਕੈਨੇਡਾ ਵੱਸਦੇ ਭਾਰਤੀ ਭਾਈਚਾਰੇ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਓਨਟਾਰੀਓ ਸੂਬੇ ਦੀ ਸਰਕਾਰ ਵੱਲੋਂ ਐਮ ਪੀ ਪੀ ਸ੍ਰੀ ਮਤੀ ਨੀਨਾਂ ਟਾਂਗਰੀ ਅਤੇ ਵੱਖ ਵੱ਼ਖ ਭਾਰਤੀ ਰਾਜਨੀਤਕਾਂ ਨੇ ਹਿੱਸਾ ਲਿਆ।
ਫੋਟੋ ਕੈਪਸ਼ਨ: ਭਾਰਤੀ ਕਾਂਸਲੇਟ ਜਨਰਲ ਸ੍ਰੀ ਮਤੀ ਅਪੂਰਵਾ ਸ੍ਰੀਵਾਸਤਵਾ ਝੰਡਾ ਝੁਲਾਉਣ ਸਮੇਂ ਵੱਖ ਵੱਖ ਲੋਕਾਂ ਦਾ ਇਕੱਠ