ਨਿਰਭਿਆ ਦੋਸ਼ੀਆਂ ਦੀ ਫਾਂਸੀ : ਤਿਹਾੜ ਜੇਲ੍ਹ 'ਚ ਡੰਮੀ ਫਾਂਸੀ ਪ੍ਰਕਿਰਿਆ ਕੀਤੀ ਪੂਰੀ
ਨਵੀਂ ਦਿੱਲੀ, 28 ਜਨਵਰੀ, 2020 : ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਚਾੜਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਸੋਮਵਾਰ ਨੂੰ ਤਿਹਾੜ ਜੇਲ੍ਹ ਵਿਚ ਡੰਮੀ ਫਾਂਸੀ ਪ੍ਰਕਿਰਿਆ ਸਫਲਤਾ ਨਾਲ ਪੂਰੀ ਕੀਤੀ ਗਈ।
ਦਿੱਲੀ ਦੀ ਅਦਾਲਤ ਨੇ ਇਸ ਕੇਸ ਵਿਚ ਚਾਰ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6.00 ਵਜੇ ਫਾਂਸੀ ਦੇਣ ਦੇ ਹੁਕਮ ਦਿੱਤੇ ਹਨ। ਚਾਰ ਦੋਸ਼ੀ ਮੁਕੇਸ਼, ਅਕਸ਼ੇ, ਵਿਨੇ ਤੇ ਪਵਨ ਨੂੰ ਰਾਸ਼ਟਰੀ ਰਾਜਧਾਨੀ ਵਿਚ 16 ਦਸੰਬਰ 2012 ਦੀ ਰਾਤ ਨੂੰ ਚਲਦੀ ਬੱਸ ਵਿਚ 23 ਸਾਲਾ ਮਹਿਲਾ ਨਾਲ ਗੈਂਗਰੇਪ ਕਰਨ ਮਗਰੋਂ ਕਤਲ ਕਰਨ ਦੇ ਦੋਸ਼ ਵਿਚ ਫਾਂਸੀ ਦਿੱਤੀ ਜਾਣੀ ਹੈ।
ਇਕ ਹੋਰ ਦੋਸ਼ੀ ਰਾਮ ਸਿੰਘ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਮਾਰਚ 2013 ਵਿਚ ਤਿਹਾੜ ਜੇਲ੍ਹ ਵਿਚ ਆਤਮ ਹੱਤਿਆ ਕਰ ਲਈ ਸੀ ਜਦਕਿ ਇਕ ਹੋਰ ਦੋਸ਼ੀ ਨੂੰ ਨਾਬਾਲਗ ਹੋਣ ਕਾਰਨ ਸੁਧਾਰ ਘਰ ਵਿਚ ਤਿੰਨ ਸਾਲ ਬਿਤਾਉਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ।