← ਪਿਛੇ ਪਰਤੋ
ਪਾਕਿਸਤਾਨ : ਹਿੰਦੂ ਮੰਦਿਰ 'ਚ ਭੰਨ ਤੋੜ ਕਰਨ ਦੇ ਦੋਸ਼ 'ਚ 4 ਨਾਬਾਲਗ ਲੜਕੇ ਗ੍ਰਿਫਤਾਰ ਥਾਰਪਰਕਰ (ਸਿੰਧ, ਪਾਕਿਸਤਾਨ) : ਥਾਰਪਰਕਰ ਪੁਲਿਸ ਨੇ ਜ਼ਿਲੇ ਦੇ ਚਾਚਰੋ ਇਲਾਕੇ ਵਿਚ ਇਕ ਹਿੰਦੂ ਮੰਦਿਰ ਵਿਚ ਭੰਨ ਤੋੜ ਕਰਨ ਦੇ ਦੋਸ਼ ਵਿਚ ਚਾਰ ਨਾਬਾਲਗ ਲੜਕਿਆ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਚਾਰ ਨੌਜਵਾਨ ਲੜਕੇ ਜਿਹਨਾਂ ਵਿਚੋਂ ਦੋ 13 ਸਾਲ ਅਤੇ ਇਕ 15 ਤੇ ਇਕ 12 ਸਾਲ ਦਾ ਹੈ, ਨੇ ਮਾਤਾ ਰਾਣੀ ਭਿਟਿਆਣੀ ਮੰਦਿਰ ਵਿਚ ਪੈਸੇ ਚੋਰੀ ਕਰਨ ਦੇ ਇਰਾਦੇ ਨਾਲ ਭੰਨ ਤੋੜ ਕੀਤੀ। ਪੁਲਿਸ ਨੇ ਪਹਿਲਾਂ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਜੋ ਕਿ ਸਥਾਨਕ ਵਸਨੀਕ ਪ੍ਰੇਮ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਹੋਇਆ ਸੀ। 'ਡਾਅਨ' ਅਖਬਾਰ ਦੀ ਰਿਪੋਰਟ ਮੁਤਾਬਕ ਐਫ ਆਈ ਆਰ ਅਨੁਸਾਰ ਮੰਦਿਰ ਵਿਚ ਐਤਵਾਰ ਦੀ ਰਾਤ ਨੂੰ ਚਾਰ ਅਣਪਛਾਤੇ ਲੋਕਾਂ ਨੇ ਭੰਨ ਤੋੜ ਕੀਤੀ, ਮੂਰਤੀਆਂ ਦੀ ਵੀ ਬੇਅਦਬੀ ਕੀਤੀ ਗਈ। ਇਸ ਘਟਨਾ ਨੇ ਹਰ ਪਾਸਿਓਂ ਨਿਖੇਧੀ ਹੋਈ ਸੀ। ਡੀ ਆਈ ਜੀ ਮੀਰਪੁਰਖਾਸ ਨੇ ਆਖਿਆ ਕਿ ਇਲਾਕੇ ਵਿਚ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਿਸ ਤੇ ਰੇਂਜਰ ਤਾਇਨਾਤ ਕੀਤੇ ਗਏ ਹਨ।
Total Responses : 863