← ਪਿਛੇ ਪਰਤੋ
ਸਾਬਕਾ ਅਕਾਲੀ ਵਿਧਾਇਕ ਵਲਟੋਹਾ ਖਿਲਾਫ ਕਤਲ ਦੇ ਦੋਸ਼ ਤੈਅ ਅੰਮ੍ਰਿਤਸਰ, 28 ਜਨਵਰੀ, 2020 : ਵਧੀਕ ਸੈਸ਼ਨਜ਼ ਜੱਜ ਤਰਨਤਾਰਨ ਦੀ ਅਦਾਲਤ ਨੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਅਤੇ ਟਰੈਸਪਾਸ ਦੇ ਦੋਸ਼ ਆਇਦ ਕੀਤੇ ਹਨ। 'ਦਾ ਟ੍ਰਿਬਿਊਨ' ਦੀ ਇਥ ਰਿਪੋਰਟ ਮੁਤਾਬਕ ਇਹ ਮਾਮਲਾ 1983 ਦਾ ਜਿਸ ਵਿਚ ਅਦਾਲਤ ਨੇ 14 ਫਰਵਰੀ ਨੂੰ ਦੋਸ਼ਾਂ ਦੇ ਹੱਕ 'ਚ ਸਬੂਤ ਪੇਸ਼ ਕਰਨ ਲਈ ਆਖਿਆ ਹੈ। ਵਲਟੋਹਾ ਖਿਲਾਫ ਇਹ ਦੋਸ਼ ਡਾ. ਸੁਦਰਸ਼ਨ ਕੁਮਾਰ ਤ੍ਰਿਹਨ ਦੇ ਕਤਲ ਕੇਸ ਵਿਚ ਲੱਗੇ ਹਨ। ਮਾਮਲੇ ਵਿਚ ਦੋ ਹੋਰ ਮੁਲਜ਼ਮ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ 11 ਨਵੰਬਰ 1990 ਨੂੰ ਉਹ ਬਰੀ ਹੋ ਗਏ ਸਨ। ਵਲਟੋਹਾ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਨੇ 2019 ਵਿਚ ਪੱਟੀ ਦੀ ਅਦਾਲਤ ਵਿਚ ਧਾਰਾ 302 ਅਤੇ 307 ਤਹਿਤ ਚਲਾਨ ਪੇਸ਼ ਕੀਤਾ ਸੀ ਜਿਸ 'ਤੇ ਅਦਾਲਤ ਨੇ 13 ਮਾਰਚ ਨੂੰ ਵਲਟੋਹਾ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।
Total Responses : 189