← ਪਿਛੇ ਪਰਤੋ
ਮਾਮਲਾ ਲੇਡੀ ਪੀ ਸੀ ਐਸ ਅਫਸਰ ਨਾਲ ਜਿਣਸੀ ਛੇੜਛਾੜ ਦੀ ਨੀਅਤ ਵਾਲੇ ਵਿਹਾਰ ਦਾ : ਪੰਜਾਬ ਮਹਿਲਾ ਕਮਿਸ਼ਨ ਚੀਫ ਸੈਕਟਰੀ ਤੋਂ ਰਿਪੋਰਟ ਤਲਬ ਕਰੇਗਾ : ਮਨੀਸ਼ਾ ਗੁਲਾਟੀ ਚੰਡੀਗੜ੍ਹ, 28 ਜਨਵਰੀ, 2020 : ਪੰਜਾਬ ਰਾਜ ਮਹਿਲਾ ਕਮਿਸ਼ਨ ਲੇਡੀ ਪੀ ਸੀ ਐਸ ਅਫਸਰ ਨਾਲ ਉਸਦੇ ਹੀ ਬੌਸ ਆਈ ਏ ਐਸ ਅਫਸਰ ਵੱਲੋਂ ਜਿਣਸੀ ਛੇੜਛਾੜ ਦੀ ਨੀਅਤ ਨਾਲ ਵਿਹਾਰ ਦੇ ਮਾਮਲ ਵਿਚ ਚੀਫ ਸੈਕਟਰੀ ਪੰਜਾਬ ਤੋਂ ਰਿਪੋਰਟ ਤਲਬ ਕਰੇਗਾ। ਇਸ ਗੱਲ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਹਨਾਂ ਨੂੰ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ ਲੇਡੀ ਪੀ ਸੀ ਐਸ ਅਫਸਰ ਨੇ ਪੀ ਸੀ ਐਸ ਅਫਸਰ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਸਮੇਤ ਚੀਫ ਸੈਕਟਰੀ ਪੰਜਾਬ ਕਰਨ ਅਵਤਾਰ ਸਿੰਘ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਲਿਖਤੀ ਸ਼ਿਕਾਇਤ ਸੌਂਪੀ ਹੈ ਕਿ ਵਿਭਾਗ ਵਿਚ ਉਸਦੇ ਬੌਸ ਆਈ ਏ ਐਸ ਵੱਲੋਂ ਇਥ ਵਾਰ ਤੋਂ ਵੱਧ ਮੌਕਿਆਂ 'ਤੇ ਉਸ ਨਾਲ ਜਿਣਸੀ ਛੇੜਛਾੜ ਕੀਤੀ ਗਈ ਹੈ। ਇਸ ਲੇਡੀ ਅਫਸਰ ਨੇ ਇਹ ਵੀ ਦੱਸਿਆ ਸੀ ਕਿ ਉਕਤ ਆਈ ਏ ਐਸ ਅਫਸਰ ਨੇ ਉਸਨੂੰ ਕਿਤੇ ਬਾਹਰ ਕੌਫੀ ਪਿਲਾਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਸਨੇ ਨਾਂਹ ਕਰ ਦਿੱਤੀ। ਇਸ ਦੌਰਾਨ ਪਤਾ ਲੱਗਾ ਹੈ ਕਿ ਚੀਫ ਸੈਕਟਰੀ ਨੇ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਉਹਨਾਂ ਦੀ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਮਗਰੋਂ ਆਈ ਏ ਐਸ ਅਫਸਰ ਦਾ ਤਬਾਦਲਾ ਵੀ ਕੀਤਾ ਜਾਵੇਗਾ ਤੇ ਉਸਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਸਰਕਾਰ ਵਿਚਲੇ ਇਕ ਸੂਤਰ ਨੇ ਦੱਸਿਆ ਕਿ ਉਕਤ ਅਫਸਰ ਦੀ ਕੌਂਸਲਿੰਗ ਲਈ ਇਕ ਸੀਨੀਅਰ ਅਫਸਰ ਦੀ ਡਿਊਟੀ ਵੀ ਲਗਾਈ ਜਾ ਰਹੀ ਹੈ।
Total Responses : 928