← ਪਿਛੇ ਪਰਤੋ
ਮੋਗਾ 28 ਜਨਵਰੀ 2020: ਆਮ ਆਦਮੀ ਪਾਰਟੀ (ਆਪ) ਦੇ ਮੋਗਾ ਤੋਂ ਹਲਕਾ ਪ੍ਰਧਾਨ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਦੇ ਸਲਾਹਕਾਰ ਨਵਦੀਪ ਸਿੰਘ ਸੰਘਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਵਿਕਾਸਪੁਰੀ ਦਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਪਾਰਟੀ ਵੱਲੋਂ ਲਗਾਈ ਗਈ ਡਿੳੂਟੀ ਪੂਰੀ ਤਨਦੇਹੀ ਤੇ ਦਿ੍ਰੜਤਾ ਨਾਲ ਨਿਭਾਅ ਰਹੇ ਹਨ। ਸੰਘਾ ਨੇ ਦਾਅਵਾ ਕੀਤਾ ਕਿ ਜਿੱਥੇ ਵਿਕਾਸਪੁਰੀ ਤੋਂ ਪਾਰਟੀ (ਆਪ) ਦਾ ਉਮੀਦਵਾਰ ਮਹਿੰਦਰ ਯਾਦਵ ਭਾਰੀ ਅੰਤਰ ਨਾਲ ਜਿੱਤ ਪ੍ਰਾਪਤ ਕਰੇਗਾ, ਉੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਆਪਣੇ ਕੰਮਾਂ ਦੇ ਦਮ ‘ਤੇ ਪਾਰਟੀ ਸਾਰੀਆਂ 70 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਪਿਛਲਾ ਰਿਕਾਰਡ ਵੀ ਤੋੜੇਗੀ।
Total Responses : 928