ਕਾਂਗਰਸੀ ਲੀਡਰ ਡਾ. ਮੰਜੂ ਬਾਲਾ ਨੇ ਪਿੰਡ ਤਾਮਕੋਟ ਵਿਖੇ ਸ਼ੁਰੁ ਕਰਵਾਈ ਵੰਡ
ਮਾਨਸਾ ਦੇ 3.96 ਲੱਖ ਲੋਕਾਂ ਨੂੰ ਮਿਲੇਗੀ ਸਸਤੀ ਕਣਕ
ਲਾਭਪਾਤਰੀ ਜ਼ਿਲ੍ਹੇ ਦੇ 484 ਡਿਪੂਆਂ ਤੇ ਉਪਲਬਧ ਲਿਸਟ ਵਿਚ ਵੇਖ ਸਕਦੇ ਹਨ ਆਪਣਾ ਨਾਮ
ਮਾਨਸਾ, 28 ਜਨਵਰੀ 2020: ਮਾਨਸਾ ਜ਼ਿਲ੍ਹੇ ਵਿਚ ਲੋੜਵੰਦ ਪਰਿਵਾਰਾਂ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿੱਲੋਂ ਘੱਟ ਰੇਟ ਵਾਲੀ ਕਣਕ ਦੀ ਵੰਡ ਸ਼ੁਰੂ ਹੋ ਗਈ ਹੈ। ਕਾਂਗਰਸੀ ਲੀਡਰ ਡਾ. ਮੰਜੂ ਬਾਲਾ ਅਤੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਮਾਨਸਾ ਸ੍ਰੀਮਤੀ ਮਧੂ ਨੇ ਪਿੰਡ ਤਾਮਕੋਟ ਵਿਖੇ ਇਕ ਸੰਕੇਤਕ ਸ਼ੁਰੂਆਤ ਕੀਤੀ ਜਿਸ ਵਿਚ 164 ਲਾਭਪਾਤਰੀਆਂ ਸਮੇਤ 424 ਸਮਾਰਟ ਕਾਰਡ ਧਾਰਕ ਪਰਿਵਾਰਾਂ ਨੂੰ ਘੱਟ ਰੇਟ ਵਾਲੀ ਕਣਕ ਵੰਡੀ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਮੰਜੂ ਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵਚਨਬੱਧ ਹੈ। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਸਰਕਾਰ ਨੇ 2 ਰੁਪਏ ਪ੍ਰਤੀ ਕਿੱਲੋ ਕਣਕ ਦੀ ਵੰਡ ਸ਼ੁਰੂ ਕੀਤੀ ਸੀ ਜਿਸ ਤਹਿਤ ਹਰੇਕ ਪਰਿਵਾਰਕ ਮੈਂਬਰ ਨੂੰ 30 ਕਿੱਲੋ ਕਣਕ ਦਿੱਤੀ ਜਾਵੇਗੀ।
ਜ਼ਿਲ੍ਹਾ ਕੰਟਰੋਲਰ ਖੁਰਕਾ ਤੇ ਸਿਵਲ ਸਪਲਾਈਜ਼ ਸ੍ਰੀਮਤੀ ਮਧੂ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਕੁੱਲ 3.96 ਲੱਖ ਲਾਭਪਾਤਰੀ ਸ਼ਾਮਲ ਹਨ, ਜ਼ਿਨ੍ਹਾਂ ਵਿਚ 1,36,016 ਸਮਾਰਟ ਕਾਰਡ ਧਾਰਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਆਪਣੇ ਨਾਮ ਜ਼ਿਲ੍ਹੇ ਭਰ ਦੇ 484 ਡਿਪੂਆਂ ਤੇ ਉਪਲਬਧ ਸੂਚੀਆਂ ਵਿਚ ਵੇਖ ਸਕਦੇ ਹਨ। ਜ਼ਿਲ੍ਹੇ ਦੇ ਲਗਭਗ 26 ਹਜ਼ਾਰ ਰਾਸ਼ਨ ਕਾਰਡਾਂ ਨੂੰ ਅਪਡੇਟ ਕੀਤਾ ਗਿਆ ਹੈ, ਜਦੋਂ ਕਿ ਦੂਜਿਆਂ ਲਈ ਅਪਡੇਸ਼ਨ ਮੌਜੂਦਾ ਰਾਸ਼ਨ ਕਾਰਡ ਮੈਨੇਜਮੇਂਸ ਸਿਸਟਮ ਆਨਲਾਈਨ ਪੋਰਟਲ ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਸਤੇ ਮੁੱਲ ਵਾਲੀ ਕਣਕ ਦੀ ਵੰਡ ਜਲਦੀ ਹੀ 25 ਪਿੰਡਾਂ ਵਿਚ ਮੁਕੰਮਲ ਕੀਤੀ ਜਾਵੇਗੀ, ਜਦਕਿ ਬਾਕੀ ਪਿੰਡਾ ਵਿਚ ਵੀ ਜਲਦ ਮੁਕੰਮਲ ਕੀਤੇ ਜਾਣਗੇ।
ਇਸ ਮੌਕੇ ਇੰਸਪੈਕਟਰ ਸ੍ਰੀ ਰਾਜਵੀਰ ਸਿੰਘ, ਸ੍ਰੀ ਰਾਕੇਸ਼ ਕੁਮਾਰ ਅਤੇ ਸ੍ਰੀ ਅਜੈ ਜਿੰਦਲ। ਸਰਪੰਚ ਪਿੰਡ ਤਾਮਕੋਟ ਸੀ੍ਰ ਗੁਰਨਾਮ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।