ਲੁਧਿਆਣਾ, 28 ਜਨਵਰੀ 2020: ਜ਼ਿਲਾ ਪ੍ਰਸਾਸ਼ਨ ਵੱਲੋਂਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਨੇੜੇ ਸੰਗੀਤ ਸਿਨੇਮਾ ਅਤੇ ਪ੍ਰਤਾਪ ਚੌਕ ਲੁਧਿਆਣਾ ਵਿਖੇ ਮਿਤੀ 28 ਫਰਵਰੀ ਨੂੰ ਸਵੇਰੇ 10 ਵਜੇ ਇੱਕ ਲੋਨ ਮੇਲਾ/ਪਲੇਸਮੈਂਟ ਕੈਂਪ/ਟੇਲੈਂਟ ਹੰਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੀਡ ਬੈਂਕ ਮੈਨੇਜਰ ਸ੍ਰੀ ਅਨਿਲ ਕੁਮਾਰ ਅਤੇ ਉਨ•ਾਂ ਦੀ ਟੀਮ ਵੱਲੋਂਂ ਵੱਖ-ਵੱਖ ਸਵੈ-ਰੋਜ਼ਗਾਰ ਲੋਨ ਸੰਬੰਧੀ ਯੋਜਨਾਵਾਂ ਦਾ ਵਿਸਥਾਰ ਨਾਲ ਵੇਰਵਾ ਦਿੱਤਾ ਜਾਵੇਗਾ। ਕੁਝ ਬੈਂਕਾਂ ਵੱਲੋਂ ਮੌਕੇ 'ਤੇ ਸਵੈ-ਰੋਜ਼ਗਾਰ ਲੋਨ ਲੈਣ ਲਈ ਅਰਜੀਆਂ ਵੀ ਲਈਆਂ ਜਾਣਗੀਆਂ।
ਸ੍ਰ. ਨਵਦੀਪ ਸਿੰਘ ਡਿਪਟੀ ਸੀ. ਈ. ਓ. ਬਿਊਰੋ ਲੁਧਿਆਣਾ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਸਟੇਟ ਬੈਂਕ ਆਫ਼ ਇੰਡੀਆ, ਆਈ. ਸੀ. ਆਈ. ਸੀ. ਆਈ., ਰੌਕਮੈਨ, ਐੱਚ. ਡੀ. ਐÎਫ. ਸੀ., ਸੰਧੂ ਆਟੋਮੋਬਾਈਲ ਅਤੇ ਰੈਬਰਿਮ ਰੋਜ਼ਗਾਰ ਇੰਡੀਆ ਆਦਿ ਕੰਪਨੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ, ਜਿਸ ਵਿੱਚ ਦਸਵੀਂ, ਬਾਰਵ•ੀਂ, ਗਰੈਜੁਏਸ਼ਨ ਪਾਸ ਉਮੀਦਵਾਰ ਰੋਜ਼ਗਾਰ ਲੈਣ ਲਈ ਭਾਗ ਲੈ ਸਕਦੇ ਹਨ। ਉਨ•ਾਂ ਸਵੈ-ਰੋਜ਼ਗਾਰ ਦੇ ਇਛੁੱਕ ਉਮੀਦਵਾਰਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਹੈ।
ਉਨ•ਾਂ ਦੱਸਿਆ ਕਿ ਇਸ ਮੌਕੇ ਹੋਣ ਵਾਲੇ ਟੇਲੈਂਟ ਹੰਟ ਦੀਆਂ ਗਤੀਵਿਧੀਆਂ ਗੀਤਕਾਰੀ, ਸਕਿੱਟ ਅਤੇ ਡਾਂਸ ਵਿੱਚ ਵੀ ਉਮੀਦਵਾਰ ਭਾਗ ਲੈ ਸਕਦੇ ਹਨ।