ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ,28 ਦਸੰਬਰ 2020: ਇੱਥੋਂ ਦੇ ਵਾਲਮੀਕੀ ਚੌਂਕ ਦੀ ਮਾਰਕੀਟ ਵਿੱਚ ਪਾਲ ਮਰਚੈਂਟਸ ਗੋਲਡ ਲੋਨ ਦੀ ਨਵੀਂ ਬ੍ਰਾਂਚ ਖੋਲ੍ਹੀ ਗਈ। ਜਿਸ ਦਾ ਉਦਘਾਟਨ ਫਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕੀਤਾ ।
ਇਸ ਮੌਕੇ ਉਹਨਾਂ ਅਦਾਰੇ ਨੂੰ ਵਧਾਈ ਦਿੱਤੀ । ਇਸ ਮੌਕੇ ਬ੍ਰਾਂਚ ਮੈਨੇਜਰ ਵਿਕਰਮ ਨਾਰੰਗ ਨੇ ਕਿਹਾ ਕਿ ਆਰਥਿਕ ਵਿਕਾਸ ਵਿੱਚ ਸੋਨੇ ਤੇ ਲੋਨ ਦਾ ਵੱਡਾ ਯੋਗਦਾਨ ਹੈ ਤੇ ਅੱਜ-ਕੱਲ੍ਹ ਸਾਰੀ ਅਰਥ ਵਿਵਸਥਾ ਲੋਨ ਤੇ ਹੀ ਨਿਰਭਰ ਹੈ। ਉਨ੍ਹਾ ਕਿਹਾ ਕਿ ਕਾਰੋਬਾਰ ਦੇ ਵਾਧੇ ਲਈ ਲੋਨ ਦੀ ਵਿਵਸਥਾ ਜ਼ਰੂਰੀ ਹੈ। ਉਨ੍ਹਾਂ ਬੈਂਕ ਮੈਨੇਜਮੈਂਟ ਦਾ ਉਨ੍ਹਾਂ ਦੀ ਸ਼ਹਿਰ ਵਿੱਚ ਨਵੀਂ ਬ੍ਰਾਂਚ ਖੋਲ੍ਹਣ ’ਤੇ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਬਿਜਨਸ ਹੈਡ ਦਿਗਵਿਜੈ ਸਿੰਘ ਰਾਣਾ ਨੇ ਕਿਹਾ ਕਿ ਕੰਪਨੀ ਕੋਲ ਸਸਤੀਆਂ ਦਰਾਂ ਤੇ ਗੋਲਡ ਲੋਨ ਉਪਲੱਬਧ ਹਨ ਅਤੇ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲ ਸਕਦਾ ਹੈ। ਇਸ ਮੌਕੇ ਟੀ ਐਮ ਕੁਲਦੀਪ ਕੁਮਾਰ, ਰੁਪਿੰਦਰ ਕੌਰ, ਵੀਰਪਾਲ ਕੌਰ, ਭਾਰਤ ਭੂਸ਼ਨ, ਸ਼ਸ਼ੀ ਕੁਮਾਰ, ਜਸਪਾਲ ਸਿੰਘ ਅਤੇ ਮਨੀਸ਼ ਕੁਮਾਰ ਹਾਜ਼ਿਰ ਸਨ।