← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ , 28 ਜਨਵਰੀ 2020: ਪ੍ਰਾਇਮਰੀ ਅਧਿਆਪਕਾਂ ਦੀਆਂ ਪਦਉਨਤੀਆਂ ਅਤੇ ਹੋਰ ਮਸਲਿਆਂ ਨੂੰ ਲੈ ਕੇ ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਵਫਦ ਜਿਲ੍ਹਾ ਸਿੱਖਿਆ ਅਫਸਰ (ਅੈ.)ਬਠਿੰਡਾ ਹਰਦੀਪ ਸਿੰਘ ਤੱਗੜ ਨੂੰ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਪ੍ਰਧਾਨ ਹੇਠ ਮਿਲਿਆ ।ਜਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਨਾਲ ਮੀਟਿੰਗ ਦੌਰਾਨ ਈ.ਟੀ.ਟੀ. ਅਧਿਆਪਕ ਦੀਆਂ ਪਦਉਨਤੀਅਾਂ ਪਿਛਲੇ ਲੰਬੇ ਸਮੇੰ ਤੋਂ ਨਹੀਂ ਕੀਤੀਆਂ ਗਈਆਂ । ਇਸ ਤੇ ਜੱਥੇਬੰਦੀ ਦੀ ਮੰਗ ਤੇ ਦਫ਼ਤਰ ਵੱਲੋਂ ਪਦਉਨਤੀਆਂ ਦੀ ਸਾਰੀ ਦਫ਼ਤਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ 20 ਫਰਵਰੀ ਤੱਕ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਗਈ। ਮੀਟਿੰਗ ਵਿੱਚ ਛੁੱਟੀਆਂ ਵਾਲੇ ਦਿਨ ਸਰਕਾਰੀ ਕੰਮ ਕਰਨ ਜਿਵੇਂ ਟੈੱਟ ਇਮਤਿਹਾਨ ਵਰਗੀਆਂ ਡਿਉਟੀਆਂ ਅਤੇ ਬੀ.ਅੈਲ.ਉ. ਆਦਿ ਦੇ ਇਵਜ਼ ਵਿੱਚ ਛੁੱਟੀ ਦਾ ਮਸਲਾ ਰੱਖਿਆ ਇਸ ਤੇ ਵੀ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕੇ ਸਰਕਾਰੀ ਪੱਤਰਾਂ ਦੀ ਘੋਖ ਕਰਕੇ ਇਵਜੀ ਛੁੱਟੀ ਬਾਰੇ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਸਰਕਾਰੀ ਸਕੂਲਾਂ ਉਪਰ ਭਾਰਤੀ ਫਾਉਡੇਸ਼ਨ ਵਰਗੀਆਂ ਅੈੱਨ.ਜੀ.ਉ. ਦੇ ਬੋਰਡ ਲਾਉਣਾ ਦਾ ਵਿਰੋਧ ਪ੍ਰਗਟ ਕਰਦਿਆਂ ਇਹਨਾਂ ਬੋਰਡਾਂ ਨੂੰ ਉਤਾਰਨ ਲਈ ਜੱਥੇਬੰਦੀ ਵੱਲੋਂ ਕਿਹਾ ਗਿਆ ਇਸ ਤੇ ਉਨ੍ਹਾਂ ਕਿਹਾ ਭਾਰਤੀ ਫਾਉਡੇਸ਼ਨ ਦੇ ਪ੍ਰੰਬਧਕਾਂ ਨੂੰ ਬੁਲਾ ਕੇ ਬੋਰਡ ਉਤਾਰਨ ਲਈ ਕਿਹਾ ਜਾਵੇਗਾ। ਮੀਟਿੰਗ ਵਿੱਚ ਸ਼ਤਪ੍ਰਤੀਸ਼ਤ ਅਤੇ ਬੇਮੇਲ ਸਮੇਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਜਿਸਟਰ ਭੇਜਣ ਅਤੇ ਇਹਨਾਂ ਨੂੰ ਭਰਨ ਦੇ ਹੁਕਮਾਂ ਦਾ ਕਰੜੇ ਸ਼ਬਦਾ ਵਿੱਚ ਵਿਰੋਧ ਪ੍ਰਗਟ ਕੀਤਾ ਗਿਆ । ਮੀਟਿੰਗ ਵਿੱਚ ਪ੍ਰਾਇਮਰੀ ਸਕੂਲਾਂ ਦੇ ਬਿਜਲੀ ਦੇ ਬਿੱਲਾਂ ਦੀ ਪੈਡਿੰਗ ਪਈ 60 ਲੱਖ ਰੁਪੲੇ ਰਾਸ਼ੀ ਦੇ ਪ੍ਰੰਬੰਧ ਕਰਨ ਦੀ ਮੰਗ ਪੂਰੇ ਜ਼ੋਰ ਨਾਲ ਰੱਖੀ ਗਈ। ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸੂਬਾ ਕਮੇਟੀ ਮੈੱਬਰ ਨਵਰਚਪ੍ਰੀਤ ਨੇ ਜਿਲ੍ਹੇ ਦੇ ਅਧਿਆਪਕ ਨੂੰ ਅਪੀਲ ਕੀਤੀ ਕਿ ਸੂਬਾ ਪੱਧਰੀ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਸੰਗਰੂਰ ਵਿੱਚ 08 ਫ਼ਰਵਰੀ( ਦੂਜਾ ਸ਼ਨੀਵਾਰ) ਨੂੰ ਕੀਤੇ ਜਾ ਰਹੇ ਰੋਹ ਭਰਪੂਰ ਮੁਜ਼ਹਾਰੇ ਲਈ ਵਹੀਰਾਂ ਘੱਤਣ ਲਈ ਤਿਆਰ ਰਹਿਣ। ਵਫ਼ਦ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਤੋਂ ਇਲਾਵਾ ਜਿਲ੍ਹੇ ਦੇ ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਜਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ ਬਲਾਕ ਗੋਨਿਆਨਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਬਲਾਕ ਤਲਵੰਡੀ ਦੇ ਪ੍ਰਧਾਨ ਭੋਲਾ ਰਾਮ,ਸਰਬਜੀਤ ਸਿੰਘ , ਗੁਰਬਾਜ਼ ਸਿੰਘ ਅਤੇ ਲਾਭ ਸਿੰਘ ਸ਼ਾਮਿਲ ਸਨ।
Total Responses : 929