ਨਵਾਂਸਹਿਰ 28 ਜਨਵਰੀ 2020: ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਨਰਿੰਦਰ ਪਾਲ ਵਰਮਾ ਦੀ ਅਗਵਾਈ ਵਿੱਚ ਜਿਲਾ ਸਿੱਖਿਆ ਸੁਧਾਰ ਟੀਮ ਵਲੋਂ ਅੱੱਜ ਸਸਸਸ ਰੱਤੇਵਾਲ, ਸਹਸ ਨਵਾਂਪਿੰਡ ਟੱਪਰੀਆਂ,ਸਪਸ ਨਵਾਂਪਿੰਡ ਟੱਪਰੀਆਂ, ਸਪਸ ਰੱਤੇਵਾਲ, ਦੀ ਵਿਸ਼ੇਸ ਵਿਜਿਟ ਕੀਤੀ। ਇਸ ਵਿਜਿਟ ਦੌਰਾਨ ਜਿਲਾ ਸਿੱਖਿਆ ਸੁਧਾਰ ਟੀਮ ਵਲੋਂ ਸਿੱਖਿਆ ਵਿਭਾਗ ਵਲੋਂ ਚਲਾਈ ਮਿਸ਼ਨ ਸੱਤਪ੍ਰਤੀਸੱਤ ਮੁਹਿੰਮ ਸਬੰਧੀ ਸਕੂਲ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ।ਇਸ ਮੌਕੇ ਉਪ ਜਿਲਾ ਸਿੱਖਿਆ ਅਫਸ਼ਰ(ਸੈ.ਸਿ) ਨਰਿੰਦਰ ਪਾਲ ਵਰਮਾ ਅਤੇ ਜਿਲਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆ ਨੂੰ ਸਲਾਨਾ ਪ੍ਰੀਖਿਆ ਦੀ ਤਿਆਰੀ ਸਬੰਧੀ ਆਪਣੇ ਤਜਰਬੇ ਅਨੁਸਾਰ ਨੁਕਤੇ ਦੱਸੇ।ਉਹਨਾਂ ਵਿਦਿਆਰਥੀਆ ਨੂੰ ਸਲਾਨਾ ਪ੍ਰੀਖਿਆ ਦੀ ਤਿਆਰੀ ਸਬੰਧੀ ਵੀ ਨੁਕਤੇ ਦੱਸੇ। ਇਸ ਤੋਂ ਇਲਾਵਾ ਇਹਨਾਂ ਉਹਨਾਂ ਬੱਚਿਆ ਨਾਲ ਵੀ ਵੱਖਰੇ ਤੌਰ ਤੇ ਵਿਚਾਰ ਚਰਚਾ ਕੀਤੀ ਜਿਹੜੇ ਬੱਚੇ ਮੈਰਿਟ ਲਿਸਟ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ।ਉਹਨਾਂ ਅੱਗੇ ਦੱਸਿਆ ਕਿ ਇਸ ਵਾਰ ਵਿਭਾਗ ਨੇ ਬੋਰਡ ਦੀਆਂ ਜਮਾਤਾਂ ਦਾ ਨਤੀਜਾ ੧੦੦ ਫੀਸਦੀ ਲਿਆਉਣ ਲਈ ਕੋਸ਼ਿਸਾ ਆਰੰਭ ਕੀਤੀਆ ਹਨ ਉਹਨਾਂ ਕਿਹਾ ਕਿ ਅੱਜ ਸਿੱਖਿਆ ਵਿਭਾਗ ਦਾ ਇੱਕ ਇੱਕ ਅਧਿਕਾਰੀ ਇੱਕ ਇੱਕ ਅਧਿਆਪਕ ਬੱਚਿਆ ਦੀ ਸਹੂਲਤਾਂ ਲਈ ਸਕੂਲਾਂ ਨੂੰ ਸਮਾਜ ਦੇ ਲੋਕਾਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣਾ ਰਿਹਾ ਹੈ ਤਾਂ ਜੋ ਸਾਡੇ ਬੱਚੇ ਵੀ ਸਮੇਂ ਦੇ ਹਾਣੀ ਬਣ ਜਾਣ ਉਹਨਾਂ ਕਿਹਾ ਕਿ ਹੁਣ ਜਦ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਬੱਚਿਆ ਲਈ ਇੰਨਾ ਕੁਝ ਕਰ ਰਹੇ ਹਨ ਤਾਂ ਹੁਣ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਅਧਿਕਾਰੀਆ ਤੇ ਅਧਿਆਪਕਾਂ ਦੇ ਸੁਪਨਿਆ ਨੂੰ ਪੂਰਾ ਕਰਨ ਲਈ ਮਿਹਨਤ ਕਰੀਏ ਤੇ ਸਲਾਨਾ ਪ੍ਰੀਖਿਆਂ ਵਿੱਚ ਵਧੀਆਂ ਅੰਕ ਲੈ ਕੇ ਪਾਸ ਹੋਈਏ।ਇਸ ਮੌਕੇ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ ਪ੍ਰਮੋਦ ਭਾਰਤੀ, ਨਿਰਮਲ ਸਿੰਘ ਵਿਨੈ ਕੁਮਾਰ, ਪ੍ਰਿੰਸੀਪਲ ਅਨੀਤਾ ਰਾਣਾ, ਮੁੱਖ ਅਧਿਆਪਕ ਅਸਵਨੀ ਸ਼ਰਮਾ, ਪਰਮਿੰਦਰ ਭਾਟੀਆ, ਆਦਿ ਸਮੇਤ ਸਮੂਹ ਸਟਾਫ ਤੇ ਬੱਚੇ ਹਾਜਰ ਸਨ।