ਹਵਾਈ ਅੱਡੇ 'ਤੇ ਮੁਸਾਫ਼ਰਾਂ ਦਾ ਨਿਰੀਖਣ ਕਰਦੇ ਹੋਏ ਸਿਵਲ ਸਰਜਨ ਡਾ. ਮਨਜੀਤ ਸਿੰਘ ਤੇ ਸਮੁੱਚੀ ਡਾਕਟਰੀ ਟੀਮ।
ਸਾਰੇ 189 ਮੁਸਾਫ਼ਰ ਠੀਕ ਮਿਲੇ : ਸਿਵਲ ਸਰਜਨ ਡਾ. ਮਨਜੀਤ ਸਿੰਘ
ਹਵਾਈ ਅੱਡੇ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਖਰੇ ਕਮਰੇ ਤਿਆਰ-ਬਰ-ਤਿਆਰ
ਮੋਹਾਲੀ, 28 ਜਨਵਰੀ 2020: ਭਾਰਤ ਵਿਚ 'ਕੋਰੋਨਾ' ਵਾਇਰਸ ਦੇ ਕੁੱਝ ਸ਼ੱਕੀ ਕੇਸ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਪੂਰੀ ਤਰ•ਾਂ ਸਰਗਰਮ ਹੋ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਵਿਦੇਸ਼ਾਂ ਖ਼ਾਸਕਰ ਚੀਨ ਤੋਂ ਪਰਤਣ ਵਾਲੇ ਲੋਕਾਂ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਹ ਵਿਸ਼ਾਣੂ ਇਸ ਵੇਲੇ ਚੀਨ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ•ਾ ਹਸਪਤਾਲ ਦੀ ਡਾਕਟਰੀ ਟੀਮ ਨੇ ਅੱਜ ਸਥਾਨਕ ਚੰਡੀਗੜ• ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਵਿਖੇ ਜਾ ਕੇ ਸ਼ਾਰਜਾਹ ਤੋਂ ਆਉਣ ਵਾਲੀ ਫ਼ਲਾਈਟ ਦੇ ਮੁਸਾਫ਼ਰਾਂ ਦਾ ਨਿਰੀਖਣ ਕੀਤਾ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਦੁਪਹਿਰ ਸਮੇਂ ਆਈ ਇਸ ਫ਼ਲਾਈਟ ਦੇ ਕੁਲ 189 ਮੁਸਾਫ਼ਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਕਿਸੇ ਵੀ ਮੁਸਾਫ਼ਰ ਨੂੰ ਖੰਘ, ਜ਼ੁਕਾਮ, ਬੁਖ਼ਾਰ, ਆਦਿ ਨਹੀਂ ਸੀ ਤੇ ਨਾ ਹੀ ਕੋਈ ਹੋਰ ਪ੍ਰਤੱਖ ਲੱਛਣ ਦਿਸਿਆ। ਉਨ•ਾਂ ਦਸਿਆ ਕਿ ਕੋਈ ਵੀ ਮੁਸਾਫ਼ਰ ਅਜਿਹਾ ਨਹੀਂ ਮਿਲਿਆ ਜਿਹੜਾ ਪਿਛਲੇ ਕੁੱਝ ਦਿਨਾਂ ਦੌਰਾਨ ਚੀਨ ਗਿਆ ਹੋਵੇ ਜਾਂ ਜਿਸ ਦਾ ਚੀਨ ਤੋਂ ਪਰਤੇ ਕਿਸੇ ਵਿਅਕਤੀ ਨਾਲ ਸੰਪਰਕ ਰਿਹਾ ਹੋਵੇ। ਉਨ•ਾਂ ਕਿਹਾ ਕਿ ਡਾਕਟਰੀ ਟੀਮ ਨੇ ਇਕੱਲੇ-ਇਕੱਲੇ ਮੁਸਾਫ਼ਰ ਕੋਲੋਂ ਉਸ ਨੂੰ ਖੰਘ, ਜ਼ੁਕਾਮ, ਬੁਖ਼ਾਰ ਜਾਂ ਸਾਹ ਫੁੱਲਣ ਜਿਹੀ ਤਕਲੀਫ਼ ਹੋਣ ਬਾਬਤ ਜਾਣਕਾਰੀ ਲਈ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ 'ਕੋਰੋਨਾ' ਵਾਇਰਸ ਤੋਂ ਲਾਗ ਵਾਲਾ ਹਾਲੇ ਕੋÂਂੀ ਵੀ ਕੇਸ ਸਾਹਮਣੇ ਨਹੀਂ ਆਇਆ, ਫ਼ਿਲਹਾਲ ਸਾਰੇ ਸ਼ੱਕੀ ਕੇਸ ਸਾਹਮਣੇ ਆ ਰਹੇ ਹਨ। ਉਨ•ਾਂ ਦਸਿਆ ਕਿ ਮੋਹਾਲੀ ਵਾਸੀ ਸ਼ੱਕੀ ਮਰੀਜ਼ ਜਿਹੜਾ ਇਸ ਵੇਲੇ ਪੀਜੀਆਈ ਵਿਖੇ ਦਾਖ਼ਲ ਹੈ, ਦਾ ਜ਼ਰੂਰੀ ਸੈਂਪਲ ਲੈ ਕੇ ਪੁਣੇ ਦੀ ਲੈਬ ਵਿਚ ਭੇਜਿਆ ਗਿਆ ਹੈ ਅਤੇ ਦੋ-ਤਿੰਨ ਦਿਨਾਂ ਅੰਦਰ ਰੀਪੋਰਟ ਆ ਜਾਵੇਗੀ ਜਿਸ ਮਗਰੋਂ ਪਤਾ ਲੱਗ ਜਾਵੇਗਾ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੈ ਜਾਂ ਨਹੀਂ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਇਰਸ ਕਾਰਨ ਘਬਰਾਉਣ ਜਾਂ ਖ਼ੋਫ਼ਜ਼ਦਾ ਹੋਣ ਦੀ ਲੋੜ ਨਹੀਂ ਪਰ ਸਾਵਧਾਨੀ ਅਤੇ ਬਚਾਅ ਬਹੁਤ ਜ਼ਰੂਰੀ ਹੈ। ਉਨ•ਾਂ ਲੋਕਾਂ ਨੂੰ ਕਿਹਾ ਕਿ ਜੇ ਉਨ•ਾਂ ਦੀ ਨਜ਼ਰ ਵਿਚ ਕੋਈ ਸ਼ੱਕੀ ਮਰੀਜ਼ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਜਾਂ ਨੇੜਲੀ ਸਿਹਤ ਸੰਸਥਾ ਵਿਚ ਉਸ ਦੀ ਜ਼ਰੂਰੀ ਡਾਕਟਰੀ ਜਾਂਚ ਕਰਵਾਈ ਜਾਵੇ। ਉਨ•ਾਂ ਦਸਿਆ ਕਿ ਹਵਾਈ ਅੱਡੇ 'ਤੇ ਵਖਰਾ ਕਮਰਾ ਤਿਆਰ-ਬਰ-ਤਿਆਰ ਰਖਿਆ ਗਿਆ ਹੈ ਤਾਕਿ ਕਿਸੇ ਵੀ ਸ਼ੱਕੀ ਮਰੀਜ਼ ਨੂੰ ਉਥੇ ਲਿਜਾ ਕੇ ਤੁਰੰਤ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿਲ•ੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਖਰੇ ਕਮਰੇ ਤਿਆਰ ਰੱਖੇ ਗਏ ਹਨ। ਵੱਖ-ਵੱਖ ਪ੍ਰਚਾਰ ਸਾਧਨਾਂ ਰਾਹੀਂ ਆਉਣ ਤੇ ਜਾਣ ਵਾਲੇ ਮੁਸਾਫ਼ਰਾਂ ਨੂੰ ਇਸ ਵਾਇਰਸ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ। ਸਿਵਲ ਸਰਜਨ ਨੇ ਕਿਹਾ ਕਿ ਕਿਤਿਉਂ ਵੀ ਸਫ਼ਰ ਕਰ ਕੇ ਆ ਰਿਹਾ ਵਿਅਕਤੀ ਇਸ ਵਾਇਰਸ ਤੋਂ ਪੀੜਤ ਹੋ ਸਕਦਾ ਹੈ, ਇਸ ਲਈ ਉਸ 'ਤੇ ਨਿਗਰਾਨੀ ਬਹੁਤ ਜ਼ਰਰੀ ਹੈ।
ਮੈਡੀਕਲ ਟੀਮ ਵਿਚ ਜ਼ਿਲ•ਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ, ਡਾ. ਨਵਦੀਪ ਸਿੰਘ, ਡਾ. ਪੁਨੀਤ, ਸਟਾਫ਼ ਨਰਸ ਹਰਸਿਮਰਨ ਕੌਰ, ਸਿਹਤ ਵਰਕਰ ਬਲਜੀਤ ਸਿੰਘ ਆਦਿ ਸ਼ਾਮਲ ਸਨ।
'ਕੋਰੋਨਾ' ਵਾਇਰਸ ਕੀ ਹੈ?
ਇਹ ਨਵੀਂ ਕਿਸਮ ਦਾ ਮਾਰੂ ਵਾਇਰਸ ਹੈ ਜਿਹੜਾ ਇਸ ਵੇਲੇ ਚੀਨ ਦੇ ਕੁੱਝ ਇਲਾਕਿਆਂ ਵਿਚ ਫੈਲਿਆ ਹੋਇਆ ਹੈ। ਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਫੈਲਦਾ ਹੈ। ਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ।
Îਮੁੱਖ Ñਲੱਛਣ
ਤੇਜ਼ ਬੁਖ਼ਾਰ, ਜ਼ੁਕਾਮ, ਖੰਘ, ਸਾਹ ਫੁੱਲਣਾ
ਜ਼ਰੂਰੀ ਸਾਵਧਾਨੀਆਂ
ਭੀੜ ਵਾਲੀ ਥਾਂ 'ਤੇ ਨਾ ਜਾਉ, ਵਿਸ਼ੇਸ਼ ਤੌਰ 'ਤੇ ਚੀਨ ਤੋਂ ਸਫ਼ਰ ਕਰ ਕੇ ਆਏ ਵਿਅਕਤੀ ਤੋਂ ਦੂਰ ਰਹੋ।
ਹੱਥਾਂ ਨੂੰ ਅਕਸਰ ਧੋਵੋ, ਛਿੱਕਣ ਸਮੇਂ ਨੱਕ ਅਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ।
ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।
ਸਬਜ਼ੀਆਂ ਅਤੇ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ•ਾਂ ਧੋਵੋ
ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ
ਕਿਸੇ ਨੂੰ ਮਿਲਦੇ ਸਮੇਂ ਜੱਫੀ ਪਾਉਣ, ਹੱਥ ਮਿਲਾਉਣ ਤੋਂ ਗੁਰੇਜ਼ ਕਰੋ
ਰੇਲਿੰਗ, ਦਰਵਾਜ਼ੇ, ਟੇਬਲ ਜਿਹੀਆਂ ਪਬਲਿਕ ਦੁਆਰਾ ਆਮ ਵਰਤੀਆਂ ਜਾਂਦੀਆਂ ਥਾਵਾਂ ਨੂੰ ਛੂਹਣ ਤੋਂ ਬਚੋ