ਹਰੀਸ਼ ਕਾਲੜਾ
ਰੂਪਨਗਰ 28 ਜਨਵਰੀ 2020:ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਨਗਰ ਕੌੋਂਸਲ ਰੂਪਨਗਰ ਵਲੋਂ ਕੀਤੇ ਗਏ ਸਮਾਗਮ ਵਿਚ ਸਵੱਛ ਭਾਰਤ ਮਿਸਨ ਤਹਿਤ ਵਧੀਆ ਕੰਮ ਕਰਨ ਵਾਲੀਆਂ ਜਥੇਬੰਦੀਆਂ/ ਐਸੋਸੀਏਸਨਾ ਨੂੰ ਸਨਮਾਨਤ ਕੀਤਾ ਗਿਆ। ਇਸੇ ਅਧੀਨ ਰੂਪਨਗਰ ਸਹਿਰ ਦੀ ਸਭ ਤੋਂ ਵੱਧ ਗਤੀਵਿਧੀਆਂ ਚਲਾਉਣ ਵਾਲੀ ਐਸੋਸੀਏਸਨ, ਰਣਜੀਤ ਐਵਨਿਊ ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਨੂੰ ਵੀ ਉਸ ਵਲੋਂ ਕੀਤੇ ਜਾਂਦੇ ਕਾਰਜਾਂ ਨੂੰ ਉਤਸਾਹਤ ਕਰਦੇ ਹੋਏ ਨਗਰ ਕੌਂਸਲ ਦੀ ਤਰਫੋਂ "ਪ੍ਰੁਸੰਸਾ ਪੱਤਰ" ਪ੍ਰਦਾਨ ਕੀਤਾ ਗਿਆ। ਇਹ ਪ੍ਰਸ਼ੰਸਾ ਪੱਤਰ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਸਲ ਰੂਪਨਗਰ ਵਲੋਂ ਐਸੋਸੀੇਏਸ਼ਨ ਦੇ ਪ੍ਰਧਾਨ, ਰਾਜਿੰਦਰ ਸਿੰਘ ਨਨੂੰਆਂ, ਕੁਲਦੀਪ ਸਿੰਘ ਗੋਲੀਆ ਜਨਰਲ ਸਕੱਤਰ, ਧਰਮਿੰਦਰ ਕੁਮਾਰ ਨਿਝਾਵਨ ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਬੱਬੂ ਅਤੇ ਪਰਮਿੰਦਰ ਸਿੰਘ ਕਾਰਜਕਾਰੀ ਮੈਂਬਰਾਂ ਨੂੰ ਸੋਪਿਆ ਗਿਆ। ਐਸੋਸੀਏਸ਼ਨ ਦੇ ਹੋਰ ਆਗੂਆਂ ਧਰਮਵੀਰ ਸ਼ਰਮਾ, ਮੀਤ ਪ੍ਰਧਾਨ, ਮਾ: ਕਰਨੈਲ ਸਿੰਘ ਵਿੱਤ ਸਕੱਤਰ, ਕੇ.ਐਲ ਚੋਪੜਾ, ਸ੍ਰੀ ਖੇਮ ਰਾਜ ਚੋਪੜਾ, ਸਾਮ ਸੁੰਦਰ, ਪਰਮਜੀਤ ਸਿੰਘ ਖੇੜੀ,ਕਾਨੂੰਨੀ ਸਲਾਹਕਾਰ, ਪ੍ਰੋ: ਜਗਜੀਤ ਸਿੰਘ, ਸਨਦੀਪ ਕੋਹਲੀ, ਸੰਯੁਕਤ ਸਕੱਤਰ, ਅਮਰੀਕ ਸਿੰਘ, ਨਿਰਵੈਰ ਸਿੰਘ, ਗਗਨ ਸਰੀਨ ਪਰਮਜੀਤ ਸਿੰਘ ਅਤੇ ਹੈਡਮਾਸਟਰ ਮੋਹਨ ਸਿੰਘ ਅਤੇ ਹੋਰ ਨਿਵਾਸੀਆਂ ਵਲੋਂ ਨਗਰ ਕੋਸਲ ਵਲੋਂ ਪ੍ਰਸੰਸਾ ਪੱਤਰ ਦੇਣ ਦਾ ਸਵਾਗਤ ਕੀਤਾ ਗਿਆ।
ਐਸੋਸੀਏਸਨ ਦੇ ਪੈਟਰਨ ਅਤੇ ਸਾਬਕਾ ਪ੍ਰਧਾਨ ਯੋਗੇਸ਼ ਮੋਹਨ ਪੰਕਜ ਵਲੋਂ ਨਗਰ ਕੋਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ, ਕੁਲਵੰਤ ਸਿੰਘ ਐਮ.ਸੀ ਅਤੇ ਕੋਸਲ ਦੇ ਕਾਰਜਸਾਧਕ ਅਫਸਰ ਭਜਨ ਚੰਦ ਦਾ ਐਸੋਸੀਏਸਨ ਵਲੋਂ ਕੀਤੇ ਸਮਾਜ ਸੇਵੀ ਅਤੇ ਵਿਕਾਸ ਕਾਰਜਾਂ ਵਿਚ ਨਿਭਾਏ ਜਾਂਦੇ ਰੋਲ ਨੂੰ ਧਿਆਨ ਵਿਚ ਰੱਖ ਕੇ ਪ੍ਰਸੰਸਾ ਪੱਤਰ ਦੇਣ ਦਾ ਧੰਨਵਾਦ ਕੀਤਾ ਗਿਆ।