ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਬਲਾਚੌਰ ਇਕਾਈ ਵਲੋਂ ਲਕਸ਼ਮੀ ਦੇਵੀ ਅਤੇ ਰੇਸ਼ਮ ਕੌਰ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਮਿਤੀ 7 ਜਨਵਰੀ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸਿਖਿਆ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਲਾਗੂ ਕਰਨ ਦੀ ਮੰਗ ਕੀਤੀ। ਜਿਸ ਵਿੱਚ ਜਲਦ ਹੀ ਵਰਕਰਾਂ ਦੀ ਤਨਖਾਹ 3000 ਰੁਪਏ ਪ੍ਰਤੀ ਮਹੀਨਾ ਕਰਨ ਦਾ ਭਰੋਸਾ ਦਿੱਤਾ ਸੀ, ਇੱਕ ਸਾਲ ਵਿੱਚ ਦਸ ਮਹੀਨੇ ਦੀ ਤਨਖ਼ਾਹ ਦੇਣ ਦੀ ਬਜਾਏ ਸਾਲ ਵਿੱਚ ਬਾਰਾਂ ਮਹੀਨੇ ਦੀ ਤਨਖਾਹ ਦੇਣ ਲਈ ਕੇਂਦਰ ਸਰਕਾਰ ਤੋਂ ਮੰਜੂਰੀ ਲੈਣ, ਵਿਭਾਗ ਵਲੋਂ ਮਿਡ ਡੇ ਮੀਲ ਵਰਕਰਾਂ ਦਾ ਬੀਮਾ ਅੰਸ਼ੂਮਨ ਭਾਰਤ ਦੀ ਸਕੀਮ ਰਾਹੀਂ ਮੁਫ਼ਤ ਕਰਨ, ਸਕੂਲ ਵਿੱਚ ਬੱਚੇ ਘੱਟਣ ਕਾਰਨ ਕੱਢੇ ਗਏ ਵਰਕਰਾਂ ਦਾ ਮਸਲਾ ਇੱਕ ਮਹੀਨੇ ਵਿੱਚ ਹੱਲ ਕਰਨ ਅਤੇ ਮੰਗ ਪੱਤਰ ਵਿੱਚ ਸ਼ਾਮਲ ਬਾਕੀ ਮੰਗਾਂ ਤੇ ਵੀ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ।
ਅੱਜ ਦੀ ਮੀਟਿੰਗ ਵਿੱਚ ਅਨੀਤਾ ਰਾਣੀ, ਪੂਨਮ, ਕਸ਼ਮੀਰ ਕੌਰ , ਕਮਲਜੀਤ ਕੌਰ, ਰੀਟਾ, ਜਸਵਿੰਦਰ ਕੌਰ, ਜਸਪਾਲ ਕੌਰ, ਸੁਰਿੰਦਰ ਕੌਰ, ਬਿਮਲਾ ਦੇਵੀ, ਆਸ਼ਾ ਰਾਣੀ, ਮਨਜੀਤ ਕੌਰ, ਸਲਮਾ ਆਦਿ ਹਾਜਰ ਸਨ।