ਫਾਸ਼ਿਸ਼ਟ ਹਮਲੇ ਵਿਰੋਧੀ ਜਮਹੂਰੀ ਫਰੰਟ ਵੱਲੋਂ ਕਨਵੈਨਸ਼ਨ
ਅਸ਼ੋਕ ਵਰਮਾ
ਬਰਨਾਲਾ, 28 ਜਨਵਰੀ 2020: ਫਾਸ਼ਿਸ਼ਟ ਹਮਲੇ ਵਿਰੋਧੀ ਜਮਹੂਰੀ ਫਰੰਟ ਜਿਲਾ ਬਰਨਾਲਾ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿਖੇ ਡਾ ਰਜਿੰਦਰਪਾਲ,ਚਰਨਜੀਤ ਕੌਰ,ਗੁਰਪ੍ਰੀਤ ਰੂੜੇਕੇ,ਮਨੋਹਰ ਲਾਲ, ਖੁਸ਼ੀਆ ਸਿੰਘ ਅਤੇ ਪਵਿੱਤਰ ਲਾਲੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਨੂੰ ਮੁਖਤਿਆਰ ਪੂਹਲਾ,ਦਰਸ਼ਨ ਖਟਕੜ,ਸੁਖਦਰਸ਼ਨ ਨੱਤ,ਯਸ਼ਪਾਲ ਮਹਿਲਕਲਾਂ,ਉਜਾਗਰ ਸਿੰਘ ਬੀਹਲਾ ਅਤੇ ਸਵਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸ਼ਾਹ ਹਕੂਮਤ ਵੱਲੋਂ ਲਿਆਂਦੇ ਕੌਮੀ ਨਾਗਰਿਕਤਾ ਰਜਿਸਟਰ,ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਜਨਸੰਖਿਆ ਰਜਿਸਟਰ ਦੇ ਅਸਲ ਮਕਸਦ ਨੂੰ ਸਮਝਣ ਲਈ ਇਤਿਹਾਸ ਦੇ ਝਰੋਖੇ ਚੋਂ ਵਿੱਚੋਂ ਵੇਖਣਾ ਹੋਵੇਗਾ। ਉਨਾਂ ਕਿਹਾ ਕਿ ਬਿਲਕੁਲ ਇਸੇ ਹੀ ਤਰਾਂ ਇਟਲੀ ਦੇ ਹੁਕਮਰਾਨ ਮੁਸੋਲੀਨੀ ਅਤੇ ਜਰਮਨ ਦੇ ਤਾਨਾਸ਼ਾਹ ਹਿਟਲਰ ਨੇ ਲੱਖਾਂ ਲੋਕਾਂ ਉਹ ਵੀ ਲੋਕਾਂ ਦੀ ਅਗਵਾਈ ਕਰਨ ਵਾਲੇ ਕਮਿਊਨਿਸਟਾਂ ਅਤੇ ਘੱਟ ਗਿਣਤੀ ਇਸਾੲਅਿਾਂ ਨੂੰ ਮੌਤ ਦੇ ਘਾਟ ਉਤਾਰ ਉਤਾਰ ਦਿੱਤਾ ਸੀ। ਆਗੂਆਂ ਨੇ ਦੱਸਿਆ ਕਿ ਮੋਦੀ ਹਕੂਮਤ ਦੇ ਇੱਕੋ ਹੱਲੇ ਰਾਹੀਂ ਮੁਲਕ ਦੇਇੱਕ ਸੌ ਤੀਹ ਕਰੋੜ ਬਸ਼ਿੰਦੇ ਜੋ ਸਦੀਆਂ ਤੋਂ ਇਸ ਮੁਲਕ ਵਿੱਚ ਇੱਥੇ ਰਹਿ ਰਹੇ ਹਨ, ਨੂੰ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਆਪਣੇ ਪਿਉ-ਦਾਦੇ ਦੇ ਜਨਮ ਸਰਟੀਫਿਕੇਟ ਮਹੱਈਆ ਕਰਨੇ ਪੈਣਗੇ। ਇਹ ਸਿੱਧ ਕਰਨ ਲਈ ਅਧਾਰ ਕਾਰਡ, ਪਾਸਪੋਰਟ,ਪੈਨ ਕਾਰਡ, ਰਾਸ਼ਨ ਕਾਰਡ ਸਬੂਤ ਨਹੀਂ ਮੰਨੇ ਜਾਣਗੇ।ਇਹ ਸਿਰਫ ਜਨਮ ਮਿਤੀ ਦੇ ਸਰਕਾਰੀ ਸਰਟੀਫਿਕੇਟ ਨੂੰ ਸਬੂਤ ਮੰਨਿਆ ਜਾਵੇਗਾ। ਉਨਾਂ ਦੱਸਿਆ ਕਿ ਜੇਕਰ ਕੋਈ ਆਪਣਾ ਜਨਮ ਸਰਟੀਫਿਕੇਟ ਦੇ ਵੀ ਦਿੰਦਾ ਹੈ ਤਾਂ ਸਬੰਧਤ ਵਿਅਕਤੀ ਨੂੰ ਆਪਣੇ ਆਪਣੇ ਮਾਤਾ ਪਿਤਾ ਦਾ ਜਨਮ ਸਰਟੀਫਿਕੇਟ ਪੇਸ਼ ਕਰਨਾ ਪਵੇਗਾ ਜਦੋਂ ਕਿ ਪਹਿਲਾਂ ਲੋਕਾਂ ਨੂੰ ਇਨਾਂ ਸਬੂਤਾਂ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਬਹੁਤੇ ਸਾਰੇ ਭਾਰਤੀਆਂ ਦੇ ਜਨਮ ਰਜਿਸਟਰ ਹੀਂ ਨਹੀਂ ਹੋਏ। ਉਨਾਂ ਦੱਸਿਆ ਕਿ ਸਰਕਾਰ ਨੇ ਪਹਿਲਾਂ ਅਸਾਮ ਵਿਚ ਵੀ ਲੱਖਾਂ ਲੋਕ ਆਪਣੀ ਨਾਗਰਿਕਤਾ ਸਿੱਧ ਨਹੀਂ ਕਰ ਸਕੇ। ਉਨਾਂ ਕਿਹਾ ਕਿ ਜਿਹੜੇ ਨਾਗਰਿਕਤਾ ਦੇ ਸਬੂਤ ਨਹੀਂ ਦੇ ਸਕਣਗੇ ਉਨਾਂ ਨੂੰ ਡਿਟੈਂਸ਼ਨ ਸੈਂਟਰਾਂ ਵਿੱਚ ਜਬਰੀ ਰੱਖਿਆ ਜਾਵੇਗਾ ਤੇ ਇਨਾਂ ਕੋਲ ਨਾਗਰਿਕਤਾ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਅਜਿਹੇ ਲੋਕਾਂ ਵਿਚ ਹਿੰਦੂ, ਪਾਰਸੀ ,ਇਸਾਈਆਂ, ਸਿੱਖਾਂ,ਬੋਧੀ,ਜੈਨੀਆਂ ਨੂੰ ਨਾਗਰਿਕਤਾ ਤਾਂ ਦਿੱਤੀ ਜਾਵੇਗੀ ਪਰ ਮੁਸਲਮਾਨ ਭਾਈਚਾਰੇ ਨੂੰ ਇਸਤੋਂ ਬਾਹਰ ਰੱਖਿਆ ਗਿਆ।ਇਸਤੋਂ ਸਾਫ ਜਾਹਰ ਹੈ ਕਿ ਨਾਗਰਿਕਤਾ ਕਾਨੂੰਨ ਰਾਹੀਂ ਧਰਮ ਦੇ ਅਧਾਰ‘ਤੇ ਵੰਡੀਆਂ ਪਾਉਣ ਵੱਲ ਧੱਕਿਆ ਜਾ ਰਿਹਾ ਹੈ ਜਿਸਦਾ ਪੂਰੇ ਸੰਸਾਰ ਵਿਚ ਵਿਰੋਧ ਹੋ ਰਿਹਾ ਹੈ । ਉਨਾਂ ਦੱਸਿਆ ਕਿ ਇਸਨੂੰ ਲਾਗੂ ਕਰਨ ਲਈ ਜੇਐਨਯੂ ਅਤੇ ਜਾਮੀਆ ਮਿਲੀਆ ਯੂਨੀਵਰਸਿਟੀਆਂ ਵਿੱਚ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਦੇ ਗੁੰਡਿਆਂ ਅਤੇ ਪੁਲਿਸ ਦੀ ਸ਼ਹਿ ‘ਤੇ ਜਬਰ ਹੁਣ ਸ਼ਹੀਨ ਬਾਗ ਤੋਂ ਲੈਕੇ ਪਟਨਾ,ਲਖਨਊ ਤੱਕ ਸੰਘਰਸ਼ ਵਿੱਚ ਸ਼ਾਮਿਲ ਲੋਕਾਂ ਖਾਸ ਕਰ ਔਰਤਾਂ ‘ਤੇ ਨਕਾਬਪੋਸ਼ਾਂ ਵਲੋਂ ਜਬਰ ਢਾਹਿਆ ਜਾ ਰਿਹਾ ਹੈ। ਆਗੂਆਂ ਨੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਦੀ ਸਖਤ ਨਿਖੇਧੀ ਕਰਦਿਆਂ ਕਿ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਦਾ ਲੋਕ ਮੂੰਹ ਤੋੜ ਜਵਾਬ ਦੇ ਰਹੇ ਹਨ। ਉਨਾਂ ਦੱਸਿਆ ਕਿ ਭਾਜਪਾ ਅਸਲ ਵਿੱਚ ਲੋਕਾਂ ਦੇ ਅਸਲ ਬੁਨਿਆਦੀ ਮੁੱਦਿਆਂ ਤੋਂ ਧਿਆਨ ਪਾਸੇ ਹਟਾਉਣਾ ਚਾਹੁੰਦੀ ਹੈ ਕਿਉਂਕਿ ਮੁਲਕ ਜੀਡੀਪੀ ਦਰ ਮੂਧੇ ਮੂੰਹ ਡਿੱਗ ਰਹੀ ਹੈ ਅਤੇ ਬੇਰੁਜਗਾਰੀ ਪੈਰ ਪਸਾਰ ਰਹੀ ਹੈ। ਉਨਾਂ ਦੱਸਿਆ ਕਿ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਲੱਖਾਂ ਕਰੋੜਾਂ ਦਾ ਨਵਾਂ ਬੋਝ ਲੋਕਾਂ ਉੱਪਰ ਥੋਪ ਦਿੱਤਾ ਜਾਵੇਗਾ ਜਿਸ ਨੂੰ ਭਾਰਤ ਦੇ ਲੋਕ ਖਾਸ ਕਰ ਇਨਕਲਾਬੀ ਜਮਹੂਰੀ ਸ਼ਕਤੀਆਂ ਹਾਕਮ ਦੀਆਂ ਪਾਟਕ ਪਾਊ ਚਾਲਾਂ ਨੂੰ ਸਮਝਦੇ ਹੋਏ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਇਸ ਕਨਵੈਨਸ਼ਨ ਵਿੱਚ ਮਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਸਾਥੀ ਨਰਾਇਣ ਦੱਤ ਨੇ ਪੇਸ਼ ਕੀਤੇ ਜੋ ਨਾਹਰਿਆਂ ਨਾਲ ਪਾਸ ਕੀਤੇ। ਇਸ ਸਮੇਂ ਗੁਰਮੀਤ ਸੁਖਪੁਰ,ਰਾਜੀਵ ਕੁਮਾਰ,ਗੁਰਮੇਲ ਠੁੱਲੀਵਾਲ, ਹਰਚਰਨ ਚਹਿਲ, ਗੁਰਦੇਵ ਮਾਂਗੇਵਾਲ,ਰਜਿੰਦਰ ਭਦੌੜ,ਨਵਕਿਰਨ ਪੱਤੀ, ਜਗਰਾਜ ਟੱਲੇਵਾਲ, ਪਰਮਜੀਤ ਕੋਰ ਜੋਧਪੁਰ,ਕੇਵਲਜੀਤ ਕੌਰ, ਖੁਸ਼ਮੰਦਰਪਾਲ ,ਸੁਖਵਿੰਦਰ ਸਿੰਘ ,ਜਗਰਾਜ ਰਾਮਾ, ਭੋਲਾ ਸਿੰਘ ਕਲਾਲਮਾਜਰਾ, ਅਮਰਜੀਤ ਕੁੱਕੂ ,ਅਜਮੇਰ ਕਾਲਸਾਂ,ਜਗਰਾਜ ਹਰਦਾਸਪੁਰਾ , ਸੋਹਣ ਸਿੰਘ ਮਾਝੀ,ਨਜੀਰ ਖਾਂ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜਰ ਸਨ।