← ਪਿਛੇ ਪਰਤੋ
ਸਿਟੀ ਪੁਲੀਸ ਫ਼ਰੀਦਕੋਟ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਚਾਰ ਵਿਅਕਤੀਆਂ ਤੋਂ 300 ਗੱਟੂ ਚਾਇਨਾ (ਪਲਾਸਟਿਕ) ਡੋਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਰਾਜਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਫਰੀਦਕੋਟ ਅਤੇ ਰਮੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਫਰੀਦਕੋਟ ਅਤੇ ਨੂੰ 300 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਸੁਖਦੇਵ ਸਿੰਘ ਫਰਾਰ ਹੈ। ਏ ਐਸ ਆਈ ਸ਼ਮਿੰਦਰ ਸਿੰਘ ਨੇ ਕਿਹਾ ਕਿ ਜਿਲਾ ਮੈਜਿਸਟਰੇਟ ਨੇ ਜਿਲੇ ਅੰਦਰ ਚਾਇਨਾ ਡੋਰ ਦੀ ਵਿੱਕਰੀ ਤੇ ਵਰਤੋਂ ਉੱਪਰ ਰੋਕ ਲਾਈ ਹੋਈ ਹੈ ਕਿਉਂਕਿ ਇਹ ਡੋਰ ਪੰਛੀਆਂ ਤੇ ਮਨੁੱਖਾਂ ਲਈ ਮਾਰੂ ਸਾਬਿਤ ਹੋ ਰਹੀ ਹੈ।
Total Responses : 863