ਸਹਿਕਾਰੀ ਸਭਾ ਪੱਕਾ ਕਲਾਂ ਦੀਆਂ ਚੋਣਾਂ ਤੀਸਰੀ ਵਾਰ ਹੋਈਆਂ ਰੱਦ
-ਅਕਾਲੀਆਂ ਕਾਂਗਰਸੀਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਦਿਆਂ ਸੂਬਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਅਸ਼ੋਕ ਵਰਮਾ
ਬਠਿੰਡਾ, 28 ਜਨਵਰੀ ।-ਪਿੰਡ ਪੱਕਾ ਕਲਾਂ ਵਿਖੇ ਬਣੀ ਦਾ ਪੱਕਾ ਕਲਾਂ ਪਲਟੀਪਰਪਜ਼ ਕੋ-ਅਪਰੇਟਿਵ ਸੋਸਾਇਟੀ ਦੀ ਲਗਾਤਾਰ ਤਿੰਨ ਵਾਰ ਚੋਣ ਮੁਲਤਵੀ ਹੋਣ 'ਤੇ ਅਕਾਲੀਆਂ ਵੱਲੋਂ ਕਾਂਗਰਸੀਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਦਿਆਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਦੋ ਪਿੰਡਾਂ ਪੱਕਾ ਕਲਾਂ 'ਤੇ ਮਛਾਣਾ ਦੀ 11 ਮੈਂਬਰੀ ਕੋਅਪਰੇਟਿਵ ਸੋਸਾਇਟੀ 'ਚ 9 ਮੈਂਬਰ ਪੱਕਾ ਕਲਾਂ ਦੇ 'ਤੇ 2 ਮੈਂਬਰ ਮਛਾਣਾ ਪਿੰਡ ਦੇ ਚੁਣੇ ਜਾਂਦੇ ਹਨ। ਚੋਣ ਨੂੰ ਮੁੱਖ ਰੱਖਦਿਆਂ 13 ਮੈਂਬਰਾਂ ਵੱਲੋਂ ਆਪਣੇ ਕਾਗਜ ਦਾਖਲ ਕੀਤੇ ਗਏ ਸਨ ਪ੍ਰੰਤੂ ਚੋਣ ਕਰਵਾਉਣ ਆਏ ਪ੍ਰਜਾਈਡਿੰਗ ਅਫ਼ਸਰ ਵੱਲੋਂ ਲੜਾਈ ਹੋਣ ਦੇ ਡਰੋ ਸੁਰੱਖਿਆ ਨਾ ਹੋਣ ਕਾਰਨ ਚੋਣ ਨੂੰ ਮੁਲਤਵੀ ਕਰ ਦਿੱਤਾ। ਅਕਾਲੀ ਵਰਕਰਾਂ ਵੱਲੋਂ ਰੋਸ਼ 'ਚ ਆਉਦਿਆਂ ਸੋਸਾਇਟੀ ਦੇ ਬਾਹਰ ਹੀ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਜੂਦਾ ਅਕਾਲੀ ਪੰਚ ਪ੍ਰੇਮ ਸਿੰਘ 'ਤੇ ਬਲਕਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਸਾਇਟੀ ਦੀਆਂ ਚੋਣਾਂ ਲਗਾਤਾਰ ਤੀਸਰੀ ਵਾਰ ਮੁਲਤਵੀ ਹੋ ਗਈਆਂ। ਉਨ•ਾਂ ਦੱਸਿਆ ਕਿ ਇਹ ਚੋਣਾਂ ਇੱਕ ਕਾਂਗਰਸੀ ਆਗੂ ਦੇ ਇਸ਼ਾਰੇ 'ਤੇ ਮੁਲਤਵੀ ਹੋਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਚੋਣਾਂ ਘਪਲੇਬਾਜ਼ੀ ਕਰਕੇ ਜਿੱਤਣਾ ਚਾਹੁੰਦੇ ਹਨ। ਚੋਣਾਂ 'ਚ ਕਾਂਗਰਸ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਸੀ ਜਿਸ ਕਾਰਨ ਉਨ•ਾਂ ਨੇ ਚੋਣਾਂ ਮੁਲਤਵੀ ਕਰਵਾਈਆਂ ਹਨ। ਉਨ•ਾਂ ਦੱਸਿਆ ਕਿ ਸੋਸਾਇਟੀ ਦੇ ਸਮੁੱਚੇ ਮੈਂਬਰਾਂ ਵੱਲੋਂ ਵੋਟ ਪਾਉਣ ਲਈ ਕਈ-ਕਈ ਲੱਖ ਰੁਪਏ ਭਰ ਕੇ ਕਾਪੀਆਂ ਕਲੀਅਰ ਕਰਵਾਈਆਂ ਸਨ ਹੁਣ 31 ਜਨਵਰੀ ਤੋਂ ਬਾਅਦ ਉਹ ਸੋਸਾਇਟੀ ਤੋਂ ਫਿਰ ਕਰਜ਼ ਲੈ ਲੈਣਗੇ। ਉਨ•ਾਂ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਦੇ ਵੱਡੇ ਨਤੀਜ਼ੇ ਸਾਹਮਣੇ ਆਉਣਗੇ। ਜਦ ਇਸ ਸਬੰਧੀ ਚੋਣ ਕਰਵਾਉਣ ਆਏ ਪ੍ਰਜਾਈਡਿੰਗ ਅਧਿਕਾਰੀ ਅਮਨਦੀਪ ਸਿੰਘ ਨਾਲ ਉਨ•ਾਂ ਦੇ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ•ਾਂ ਦਾ ਫੋਨ ਨਹੀਂ ਲੱਗਿਆ। ਇਸ ਮੌਕੇ ਕਿਸਾਨ ਬਲਕਰਨ ਸਿੰਘ, ਪੰਚ ਪ੍ਰੇਮ ਸਿੰਘ, ਨਾਹਰ ਸਿੰਘ, ਗੋਪਾਲ ਸਿੰਘ, ਹਰਨੇਕ ਸਿੰਘ, ਨਿਰੰਜਣ ਸਿੰਘ, ਹਰਵਿੰਦਰ ਗੋਰਾ, ਨੰਬਰਦਾਰ ਬਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।