ਟ੍ਰਾਇ ਸਿਟੀ 'ਚ ਹੁਣ ਸੜਕਾਂ 'ਤੇ ਗੱਡੀਆਂ ਪਾਰਕ ਕਰਨ 'ਤੇ ਲੱਗੀ ਪਾਬੰਦੀ
ਕੁਲਜਿੰਦਰ ਸਰਾਂ
ਚੰਡੀਗੜ੍ਹ , 29 ਜਨਵਰੀ, 2020 : ਟ੍ਰਾਇ ਸਿਟੀ ਯਾਨੀ ਚੰਡੀਗੜ੍ਹ , ਪੰਚਕੁਲਾ ਤੇ ਮੁਹਾਲੀ ਵਿਚ ਹੁਣ ਸੜਕਾਂ 'ਤੇ ਜਾਂਦੇ ਜਾਂਦੇ ਇੰਜਣ ਸਟਾਰਟ ਰੱਖਦੇ ਹੋਏ ਗੱਡੀ ਪਾਰਕ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਗੱਡੀ ਪਾਰਕ ਕਰਨ 'ਤੇ ਪੁਲਿਸ ਗੱਡੀ ਚੁੱਕ ਕੇ ਲਿਜਾ ਸਕਦੀ ਹੈ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਹਨ।
ਇਸ ਦਾ ਭਾਵ ਇਹ ਹੈ ਕਿ ਚਲਦੀ ਗੱਡੀ ਰੋਕ ਕੇ ਇੰਜਣ ਸਟਾਰਟ ਰੱਖਦੇ ਹੋਏ ਮੋਬਾਈਲ ਫੋਨ ਸੁਨਣ ਜਾਂ ਹੋ ਕੋਈ ਕੰਮ ਕਰਨ ਜਾਂ ਗੱਲਬਾਤ ਕਰਨ ਲਾਇ ਸੜਕ ਤੇ ਗੱਡੀ ਪਾਰਕ ਕਰਨ ਤੇ ਵੀ ਪਾਬੰਦੀ ਹੋਵੇਗੀ .
ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਅਮੋਲ ਰਤਨ ਸਿੰਘ ਦੇ ਬੈਂਚ ਨੇ ਮਾਮਲੇ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਕੀਤੇ ਕਿ ਪੁਲਿਸ ਮੋਟਰ ਵਹੀਕਲ ਐਕਟ 1988 ਤੇ ਟਰੈਫਿਕ ਨਿਯਮਾਂ ਤਹਿਤ ਅਜਿਹੀ ਪਾਰਕ ਕੀਤੀ ਗੱਡੀ ਤੇ ਗੱਡੀ ਚਾਲਕ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ।
ਹੁਕਮਾਂ ਦਾ ਪੂਰਾ ਵੇਰਵਾ ਪੜ੍ਹਨ ਲਈ ਕਲਿੱਕ ਕਰੋ :
https://drive.google.com/file/d/1QK_2BsqpSe7FXWDuF8h9AR_rs_bYsrEX/view?usp=sharing