ਹਾਈ ਕੋਰਟ ਵੱਲੋਂ ਪੰਚਕੁਲਾ ਤੇ ਮੁਹਾਲੀ ਦੇ ਵਿਦਿਅਕ ਅਦਾਰਿਆਂ ਨੂੰ 3 ਹਫਤਿਆਂ 'ਚ ਐਂਟਰੀ ਤੇ ਐਗਜ਼ਿਟ ਗੇਟ ਬਣਾਉਣ ਦੀ ਹਦਾਇਤ
ਕੁਲਜਿੰਦਰ ਸਰਾ
ਚੰਡੀਗੜ੍ਹ, 29 ਜਨਵਰੀ, 2020 : ਪੰਜਾਬ ਅਤੇ ਹਾਈ ਕੋਰਟ ਨੇ ਪੰਚਕੁਲਾ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੇ ਜ਼ਿਲਿਆਂ ਦੇ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਦੀ ਮੀਟਿੰਗ ਬੁਲਾਉਣ ਅਤੇ ਇਹ ਯਕੀਨੀ ਬਣਾਉਣ ਕਿ ਇਹਨਾਂ ਵਿਦਿਅਕ ਅਦਾਰਿਆਂ ਵਿਚ ਪ੍ਰਵੇਸ਼ ਕਰਨ ਤੇ ਬਾਹਰ ਨਿਕਲਣ ਲਈ ਵੱਖੋ ਵੱਖ ਐਂਟਰੀ ਤੇ ਐਗਜ਼ਿਟ ਗੇਟ ਤਿੰਨ ਹਫਤਿਆਂ ਦੇ ਅੰਦਰ ਅੰਦਰ ਬਣਾਏ ਜਾਣ। ਇਹ ਹੁਕਮ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਅਮੋਲ ਰਤਨ ਸਿੰਘ 'ਤੇ ਆਧਾਰਿਤ ਦੋ ਮੈਂਬਰੀ ਬੈਂਚ ਨੇ ਸੁਣਾਏ ਹਨ।
ਹੁਕਮਾਂ ਦਾ ਪੂਰਾ ਵੇਰਵਾ ਪੜ੍ਹਨ ਲਈ ਕਲਿੱਕ ਕਰੋ :
https://drive.google.com/file/d/1QK_2BsqpSe7FXWDuF8h9AR_rs_bYsrEX/view?usp=sharing