ਹਾਈ ਕੋਰਟ ਵੱਲੋਂ ਸਕੂਲ ਬੱਸਾਂ 'ਚ ਸੀ ਸੀ ਟੀ ਵੀ ਕੈਮਰਿਆਂ ਬਾਰੇ ਹਰ ਤਿੰਨ ਮਹੀਨਿਆਂ 'ਚ ਰਿਪੋਰਟ ਪੇਸ਼ ਕਰਨ ਦੀ ਹਦਾਇਤ
ਕੁਲਜਿੰਦਰ ਸਰਾ
ਚੰਡੀਗੜ੍ਹ, 29 ਜਨਵਰੀ, 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟ੍ਰਾਇ ਸਿਟੀ ਯਾਨੀ ਚੰਡੀਗੜ੍ਹ, ਮੁਹਾਲੀ ਤੇ ਪੰਚਕੁਲਾ ਵਿਚ ਸਕੂਲ ਬੱਸਾਂ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਚਾਲੂ ਹੋਣ ਦੀ ਹਰ ਤਿੰਨ ਮਹੀਨਿਆਂ ਮਗਰੋਂ ਰਿਪੋਰਟ ਦਾਇਰ ਕਰਨ ਦੀ ਹਦਾਇਤ ਕੀਤੀ ਹੈ।
ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਅਮੋਲ ਰਤਨ ਸਿੰਘ 'ਤੇ ਆਧਾਰਿਤ ਦੋ ਮੈਂਬਰੀ ਬੈਂਚ ਨੇ ਡਿਪਟੀ ਕਮਿਸ਼ਨਰ ਚੰਡੀਗੜ੍ਹ, ਡਿਪਟੀ ਕਮਿਸ਼ਨਰ ਮੁਹਾਲੀ ਅਤੇ ਡਿਪਟੀ ਕਮਿਸ਼ਨਰ ਪੰਚਕੁਲਾ ਨੂੰ ਆਖਿਆ ਹੈ ਕਿ ਉਹ ਟੀਮਾਂ ਗਠਿਤ ਕਰ ਕੇ ਇਹ ਯਕੀਨੀ ਬਣਾਉਣ ਵਿਚ ਸਕੂਲ ਬੱਸਾਂ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਚਾਲੂ ਹਾਲਤ ਵਿਚ ਹੋਣ। ਅਦਾਲਤ ਨੇ ਇਹਨਾਂ ਦੀ ਪ੍ਰਕਿਰਿਆ ਨਿਰੰਤਰ ਚਾਲੂ ਰੱਖਣ ਅਤੇ ਇਸ ਮਾਮਲੇ ਵਿਚ ਹਰ ਤਿੰਨ ਮਹੀਨੇ ਮਗਰੋਂ ਸਟੇਟਸ ਰਿਪੋਰਟ ਅਦਾਲਤ ਅੱਗੇ ਦਾਇਰ ਕਰਨ ਦੀ ਵੀ ਹਦਾਇਤ ਕੀਤੀ ਹੈ।
ਹੁਕਮਾਂ ਦਾ ਪੂਰਾ ਵੇਰਵਾ ਪੜ੍ਹਨ ਲਈ ਕਲਿੱਕ ਕਰੋ :
https://drive.google.com/file/d/1QK_2BsqpSe7FXWDuF8h9AR_rs_bYsrEX/view?usp=sharing