ਮਨਿੰਦਰਜੀਤ ਸਿੱਧੂ
ਜੈਤੋ, 30 ਜਨਵਰੀ 2020 - ਅੱਜ ਜੈਤੋ ਵਿਖੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਬਿਸ਼ਨੰਦੀ ਬਜ਼ਾਰ ਸ਼ਾਖਾ ਅੱਗੇ ਕੇਂਦਰ ਸਰਕਾਰ ਅਤੇ ਆਈ.ਬੀ.ਏ ਖਿਲਾਫ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਕਰਯੋਗ ਹੈ ਕਿ ਬੈਂਕ ਮੁਲਾਜ਼ਮਾਂ ਦੁਆਰਾ ਇਸ ਮਹੀਨੇ ਵਿੱਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਤੇ ਇਹ ਤੀਜੀ ਵਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਜ਼ੋਨਲ ਸੈਕਟਰੀ ਇੰਦਰਜੀਤ ਸਿੱਧੂ ਨੇ ਕਿਹਾ ਕਿ ਤਨਖ਼ਾਹ ਸਮਝੌਤਾ ਕੇਂਦਰ ਸਰਕਸਰ ਦੁਆਰਾ ਨਵੰਬਰ 2017 ਤੋਂ ਲਮਕਾਇਆ ਜਾ ਰਿਹਾ ਹੈ।
ਇਸ ਬਾਰੇ ਯੂਨਾਈਟਿਡ ਫੋਰਮ ਦੀ ਇੰਡੀਅਨ ਬੈੰਕਸ ਐਸੋਸੀਅਸਨ ਨਾਲ ਦਰਜਨਾਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹੋਈ ਗੱਲਬਾਤ ਦੋਰਾਨ ਕੋਈ ਵੀ ਹਾਂ ਪੱਖੀ ਪ੍ਰਤੀਕਰਮ ਨਹੀਂ ਮਿਲ ਰਿਹਾ ਅਤੇ ਸਾਨੂੰ ਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਬੈਂਕਾਂ ਪੂਰੀ ਤਨਦੇਹੀ ਨਾਲ ਆਵਾਮ ਦੀ ਸੇਵਾ ਕਰਨ ਲਈ ਤਿਆਰ ਹਨ ਪਰ ਉਹਨਾਂ ਨੂੰ ਬਣਦੇ ਹੱਕਾਂ ਤੋਂ ਵਾਝੇ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਕਮਾਈ ਦੇ ਪੈਸੇ ਚੋਂ ਵੱਡੇ- ਵੱਡੇ ਸਨਅਤਕਾਰਾਂ ਨੂੰ ਕਰਜ ਦੇ ਕੇ ਦੇਸ਼ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੈਂਕ ਆਫ ਇੰਡੀਆ ਜੈਤੋ ਦੇ ਅਫਸਰ ਆਗੂ ਕਾਮਰੇਡ ਰਾਜਨ ਗੁੰਬਰ ਨੇ ਕਿਹਾ ਕਿ ਸਰਕਾਰ ਵੱਲੋਂ ਬੈਂਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਬੈਂਕਾਂ ਨੂੰ ਜਾਣ ਬੁਝ ਕੇ ਲਾਭ ਪਹੁੰਚਾਣ ਤੇ ਸਰਕਾਰੀ ਬੈਂਕਾਂ ਨੂੰ ਘਾਟੇ ਵਿਚ ਦਿਖਾਉਣ ਲਈ ਸਰਕਾਰੀ ਬੈਂਕਾਂ ਤੇ ਜਾਣ ਬੁੱਝ ਕੇ ਸਕੀਮਾਂ ਥੋਪੀਆਂ ਜਾ ਰਹੀਆਂ ਹਨ। ਨੌਜਵਾਨ ਆਗੂ ਲਵਪ੍ਰੀਤ ਰਾਮੇਆਣਾ ਨੇ ਕਿਹਾ ਆਈ ਬੀ ਏ ਦੁਆਰਾ ਕੇਂਦਰ ਸਰਕਾਰ ਦੀ ਸ਼ਹਿ ਤੇ ਬੈਂਕ ਕਰਮੀਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਲਈ ਬੈਂਕ ਕਰਮੀ 31 ਜਨਵਰੀ ਤੇ 1 ਫਰਵਰੀ ਨੂੰ ਹੜਤਾਲ ਤੇ ਜਾ ਰਹੇ ਹਨ। ਮਾਰਚ ਮਹੀਨੇ ਵਿੱਚ ਲਗਾਤਾਰ 3 ਦਿਨ ਦੀ ਹੜਤਾਲ ਕੀਤੀ ਜਾਵੇਗੀ ਅਤੇ ਅਪ੍ਰੈਲ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਬਾਬਾ ਬੋਹੜ ਕਾਮਰੇਡ ਮਹੇਸ ਸ਼ਰਮਾ, ਕਾ ਪਰਮਜੀਤ ਪੰਮਾ, ਕਾ ਮਿਤਾਲੀ ਬਠਿੰਡਾ,ਕਾ ਸੁਰਿੰਦਰ ਕੁਮਾਰ, ਕਾ ਬਬਲੂ, ਕਾ, ਗਗਨਦੀਪ ਜਿਲ੍ਹਾ ਪ੍ਰਧਾਨ, ਕਾ ਵਿਨੋਦ ਬਾਂਸਲ, ਕਾ ਲਵਿਸ਼ ਗੋਇਲ, ਕਾ ਵਿਪਨਦੀਪ ਗਰੋਵਰ, ਕਾ ਅਰਪਿਤ ਗੋਇਲ, ਕ ਰਾਜੂ ਸਿੰਘ, ਕਾ ਹਰੀ ਕੋਟਵਾਲਾ, ਕਾ ਗੁਰਪ੍ਰੀਤ, ਕਾ ਪਵਨ ਬਠਿੰਡਾ, ਕਾ ਸੰਦੀਪ ਸ਼ਰਮਾ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ ਦੇ ਕਾ ਜਸਬੀਰ ਸਿੰਘ, ਕਾ ਕੰਵਰਜੀਤ ਸਿੰਘ, ਕਾ ਮਨੀਸ਼ਾ ਗੋਇਲ, ਦਿਵਿਆ, ਕਰਮਜੀਤ ਕੌਰ, ਕਾ ਰਾਹੁਲ, ਕਾ ਮਨੀਸ਼ਾ ਧਨਵੰਤ, ਅਤੇ ਕਾ ਸੰਜੀਵ ਸ਼ਾਮਿਲ ਸਨ।