ਚੋਵੇਸ਼ ਲਟਾਵਾ
- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
- ਨੰਗਲ ਵਾਸੀਆਂ ਨੇ ਨੰਗਲ ਡੈਮ ਵੈਟਲੈਂਡ ਨੂੰ ਅੰਤਰ-ਰਾਸ਼ਟਰੀ ਵੈਟਲੈਂਡ ਦਾ ਦਰਜਾ ਮਿਲਣ 'ਤੇ ਜਤਾਈ ਖੁਸ਼ੀ
ਅਨੰਦਪੁਰ ਸਾਹਿਬ, 29 ਜਨਵਰੀ 2020 - ਵੈਟਲੈਂਡ ਦੀ ਰੱਖਿਆ ਨਾਲ ਜੁੜੀ ਰਾਮਸਰ ਸੰਧੀ ਦੇ ਤਹਿਤ ਮਿੰਨੀ ਚੰਡੀਗੜ੍ਹ ਵਜੋਂ ਮਸ਼ਹੂਰ ਨੰਗਲ ਵੈਟਲੈਂਡ ਨੂੰ ਹੁਣ ਅੰਤਰਰਾਸ਼ਟਰੀ ਵੈਟਲੈਂਡ ਦਾ ਦਰਜਾ ਪ੍ਰਾਪਤ ਹੋ ਗਿਆ ਹੈ, ਜਿਸ ਕਾਰਨ ਨੰਗਲ ਸ਼ਹਿਰ ਦੇ ਵਸਨੀਕਾਂ ਅਤੇ ਖ਼ਾਸਕਰ ਵਾਤਾਵਰਣ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਹੁਣ ਭਾਰਤ ਵਿੱਚ 10 ਹੋਰ ਵੈਟਲੈਂਡਜ਼ ਨੂੰ ਅੰਤਰਰਾਸ਼ਟਰੀ ਵੈਟਲੈਂਡ ਦਾ ਦਰਜਾ ਪ੍ਰਾਪਤ ਹੋਇਆ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ 10 ਜੂਨ ਤੋਂ ਬਾਅਦ ਜਲਗਾਓਂ ਨੂੰ ਅੰਤਰਰਾਸ਼ਟਰੀ ਵੇਟਲੈਂਡ ਦਾ ਦਰਜਾ ਮਿਲਣ ਤੋਂ ਬਾਅਦ ਵੈਟਲੈਂਡ ਦੀ ਕੁੱਲ ਸੰਖਿਆ 37 ਹੋ ਗਈ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਵੈਟਲੈਂਡ ਅਤੇ ਜੀਵ-ਜੰਤੂਆਂ ਦੀ ਰੱਖਿਆ ਲਈ 1971 ਵਿਚ ਈਰਾਨ ਦੇ ਰਾਮਸਰ ਸ਼ਹਿਰ ਵਿੱਚ ਇਕ ਸੰਧੀ ਹੋਈ ਸੀ, ਜਿਸ ਦੇ ਉਦੇਸ਼ ਨਾਲ ਵੈਟਲੈਂਡ ਦੀ ਰੱਖਿਆ ਲਈ ਯਤਨ ਕੀਤੇ ਜਾਣੇ ਚਾਹੀਦੇ ਸਨ, ਜਾਵੜੇਕਰ ਨੇ ਕਿਹਾ ਕਿ ਰਾਮਸਰ ਸੰਧੀ ਦੇ ਤਹਿਤ ਹੁਣ ਭਾਰਤ 'ਚ ਅੰਤਰਰਾਸ਼ਟਰੀ ਵੈਟਲੈਂਡ ਦੀ ਗਿਣਤੀ 37 ਹੋ ਗਈ ਹੈ।
ਨੰਗਲ ਡੈਮ ਵੈਟਲੈਂਡ ਨੂੰ ਇੰਟਰਨੈਸ਼ਨਲ ਵੈਟਲੈਂਡ ਦੇ ਐਲਾਨੇ ਜਾਣ ਤੋਂ ਬਾਅਦ ਨੰਗਲ ਸ਼ਹਿਰ ਦੇ ਲੋਕ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਵੈਟਲੈਂਡ ਦੇ ਅੇਲਾਨ ਤੋਂ ਬਾਅਦ ਇਸ ਵੈਟਲੈਂਡ ਵਿਚਲੇ ਜੀਵ-ਜੰਤੂਆਂ ਅਤੇ ਵਾਤਾਵਰਣ ਦੀ ਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।