← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
- ਕਿਸੇ ਵੀ ਪ੍ਰਾਈਵੇਟ ਸਕੂਲ ਨੇ ਪੰਜਾਬੀ ਵਿੱਚ ਨਹੀਂ ਲਾਇਆ ਆਪਣੇ ਨਾਮ ਦਾ ਬੋਰਡ ਜੈਤੋ, 30 ਜਨਵਰੀ 2020 - ਪੰਜਾਬ ਵਿੱਚ ਸਰਕਾਰੀ ਕਾਗਜਾਂ ਵਿੱਚ ਤਾਂ ਪੰਜਾਬੀ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਹਰ ਇੱਕ ਸਰਕਾਰੀ ਮਹਿਕਮੇਂ ਵਿੱਚ ਪੰਜਾਬੀ ਵਿੱਚ ਕੰਮਕਾਜ ਕਰਨਾ ਲਾਜਮੀ ਕੀਤਾ ਗਿਆ ਹੈ। ਪਰ ਜੇਕਰ ਅਮਲੀ ਰੂਪ ਵਿੱਚ ਪੰਜਾਬੀ ਨੂੰ ਲਾਗੂ ਕਰਨ ਦੀ ਗੱਲ ਕਰੀਏ ਤਾਂ ਫਿਰ ਇਹ ਸਿਰਫ ਕਾਗਜੀ ਗੱਲਾਂ ਹੀ ਜਾਪਦੀਆਂ ਹਨ। ਪੰਜਾਬੀਆਂ ਨੇ ਆਪਣੀ ਮਾਂ ਬੋਲੀ ਨੂੰ ਬਣਦਾ ਸਥਾਨ ਦਿਵਾਉਣ ਲਈ ਬਹੁਤ ਸੰਘਰਸ਼ ਕੀਤੇ ਹਨ। ਪਿਛਲ਼ੇ ਸਮੇਂ ਦੌਰਾਨ ਵੀ ਜਦੋਂ ਨੈਸ਼ਨਲ ਹਾਈਵੇ ਉੱਪਰ ਲੱਗੇ ਬੋਰਡਾਂ ਉੱਪਰ ਪੰਜਾਬੀ ਨੂੰ ਸਭ ਤੋਂ ਹੇਠਾਂ ਲਿਖਿਆ ਗਿਆ ਸੀ ਤਾਂ ਸੂਬੇ ਭਰ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਬਹੁਤ ਜੱਦੋ-ਜਹਿਦ ਕੀਤੀ ਅਤੇ ਸੰਘਰਸ਼ ਦੌਰਾਨ ਹਾਕਮਾਂ ਵੱਲੋਂ ਪਏ ਫੌਜਦਾਰੀ ਮਕੁੱਦਮੇ ਵੀ ਝੱਲੇ ਪਰ ਆਪਣੇ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਇਆ। ਜੇਕਰ ਅਸੀਂ ਸਿੱਖਿਆ ਸੰਸਥਾਵਾਂ ਖਾਸ ਕਰਕੇ ਨਿੱਜੀ ਸਿੱਖਿਆ ਸੰਸਥਾਵਾਂ ਦੀ ਗੱਲ ਕਰੀਏ ਤਾਂ ਬਹੁਤੇ ਪ੍ਰਾਈਵੇਟ ਸਕੂਲ ਅਜਿਹੇ ਹਨ ਜਿਹਨਾਂ ਵਿੱਚ ਬੱਚਿਆਂ ਨੂੰ ਆਪਣੇ ਸੂਬੇ ਵਿੱਚ ਹੀ ਆਪਣੀ ਮਾਤ ਭਾਸ਼ਾ ਬੋਲਣ ਤੇ ਜੁਰਮਾਨੇ ਕੀਤੇ ਜਾਂਦੇ ਹਨ। ਇਤਿਹਾਸ ਵਿੱਚ ਮਾਣਮੱਤਾ ਸਥਾਨ ਰੱਖਣ ਵਾਲੀ ਜੈਤੋ ਮੰਡੀ ਦੇ ਅਜਿਹੇ ਬਹੁਤੇ ਸਕੂਲ ਹਨ ਜਿਹਨਾਂ ਵਿੱਚ ਅਧਿਆਪਕ ਜਿਆਦਾ ਅੰਗਰੇਜੀ ਜਾਂ ਹਿੰਦੀ ਬੋਲਦੇ ਹਨ ਪੰਜਾਬੀ ਬੋਲਦਿਆਂ ਉਹਨਾਂ ਸ਼ਰਮ ਜਿਹੀ ਮਹਿਸ਼ੂਸ ਹੁੰਦੀ ਹੈ। ਜੈਤੋ ਦੇ ਬਹੁਤੇ ਪ੍ਰਾਈਵੇਟ ਸਕੂਲਾਂ ਦੇ ਬਾਹਰ ਲੱਗੇ ਬੋਰਡ ਜਿਹਨਾਂ ਉੱਪਰ ਸਕੂਲ ਦਾ ਨਾਮ ਲਿਖਿਆ ਹੁੰਦਾ ਹੈ ਉਹ ਨਾਮ ਵੀ ਸਿਰਫ ਅੰਗਰੇਜੀ ਭਾਸ਼ਾ ਵਿੱਚ ਲਿਖੇ ਹੋਏ ਹਨ। ਕਿਸੇ ਵੀ ਜਗਾ ਸਕੂਲ ਦਾ ਨਾਮ ਪੰਜਾਬੀ ਵਿੱਚ ਨਹੀਂ ਲਿਖਿਆ ਹੁੰਦਾ। ਇਹ ਸਭ ਦੇਖ ਕੇ ਇਸ ਤਰਾਂ ਜਾਪਦਾ ਹੈ ਕਿ ਜਿਵੇਂ ਅਸੀਂ ਪੰਜਾਬ ਨਹੀਂ ਕਿਸੇ ਹੋਰ ਸੂਬੇ ਵਿੱਚ ਰਹਿ ਰਹੇ ਹੋਈਏ। ਪੰਜਾਬ ਸਰਕਾਰ ਦੁਆਰਾ ਵੀ ਕੋਈ ਅਜਿਹਾ ਕਦਮ ਨਹੀਂ ਚੁੱਕਿਆ ਜਾਂਦਾ ਜੋ ਇਹਨਾਂ ਸਕੂਲਾਂ ਨੂੰ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਰੱਖਣ ਲਈ ਨਿਰਦੇਸ਼ ਜਾਰੀ ਕਰਦਾ ਹੋਵੇ।
Total Responses : 260