ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 04 ਫਰਵਰੀ 2020 - ਰਾਸ਼ਟਰੀ ਮਹੱਤਵ ਰੱਖਣ ਵਾਲੇ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉ੍ਵਂਦਾ ਰਾਸ਼ਟਰੀ ਤਿਉਹਾਰ ਹੌਲਾ ਮਹੱਲਾ ਦੇ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਨੇ ਅੱਜ ਇਥੇ ਐਸ.ਡੀ.ਐਮ.ਦਫਤਰ ਦੇ ਮੀਟਿੰਗ ਰੂਮ ਵਿਚ ਇਕ ਵਿਸੇਸ ਮੀਟਿੰਗ ਦੌਰਾਨ ਅਧਿਕਾਰੀਆ ਨੂੰ ਡਿਊਟੀਆਂ ਸੌਪੀਆਂ। ਉਨ੍ਹਾਂ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਦੇ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ ਅਤੇ ਵੱਖ ਵੱਖ ਅਧਿਕਾਰੀਆ ਵਲੋ ਮੁੱਖ ਕੰਟਰੋਲ ਰੂਮ ਵਿਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਦੀਆਂ ਸੂਚੀਆ ਭੇਜਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਨੰਗਲ ਵਾਲੀ ਸਾਈਡ ਤੋ ਆਉਣ ਵਾਲੇ ਟਰੈਫਿਕ ਲਈ ਵਖਰੀ ਪਾਰਕਿੰਗ ਵਾਲੀ ਥਾ ਦੀ ਸ਼ਨਾਖਤ ਕੀਤੀ ਜਾਵੇ। ਉਨਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਨੂੰ ਕਲਮਾ, ਖੇੜਾ, ਕਾਹਨਪੁਰ ਖੂਹੀ, ਅਗੰਮਪੁਰ ਸੜਕ ਦੇ ਕੰਮ ਵਿਚ ਤੇਜੀ ਲਿਆਉਣ ਲਈ ਆਖਿਆ। ਉਨਾ ਸਮੂਹ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਉਨਾ ਵਲੋ ਕੀਤੇ ਜਾਣ ਵਾਲੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣ। ਉਨਾ ਇਹ ਵੀ ਕਿਹਾ ਕਿ ਪਾਰਕਿੰਗ ਲਈ ਸ਼ਨਾਖਤ ਕੀਤੀਆ ਜਾਣ ਵਾਲੀਆ ਥਾਵਾਂ ਤੇ ਆਰਜੀ ਪਖਾਨੇ, ਪੀਣ ਵਾਲਾ ਪਾਣੀ, ਲੰਗਰ, ਰੌਸ਼ਨੀ ਅਤੇ ਅਰਾਮ ਕਰਨ ਦੀ ਸਹੂਲਤ ਦਿਤੀ ਜਾਵੇ। ਉਨ੍ਹਾ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ।
ਐਸ.ਡੀ.ਐਮ. ਨੇ ਕਿਹਾ ਕਿ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀਆ ਸੰਗਤਾਂ ਲਈ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਮੇਲੇ ਦੌਰਾਨ ਲੱਗਣ ਵਾਲੇ ਲੰਗਰਾ ਸਬੰਧੀ ਸਪਸ਼ਟ ਕਰਦਿਆ ਉਨ੍ਹਾ ਕਿਹਾ ਕਿ ਇਹ ਲੰਗਰ ਸੜਕਾਂ ਤੋਂ ਢੁੱਕਵੀਂ ਦੂਰੀ ਤੇ ਹੀ ਲਗਾਏ ਜਾਣ ਤਾਂ ਜੋ ਟਰੈਫਿਕ ਵਿੱਚ ਕੋਈ ਅੜਿਕਾ ਨਾ ਲੱਗੇ। ਉਨ੍ਹਾ ਇਹ ਵੀ ਕਿਹਾ ਕਿ ਇਨ੍ਹਾ ਲੰਗਰਾਂ ਦੇ ਅੱਗੇ ਕੂੜੇਦਾਨ ਜਰੂਰ ਰਖਵਾਏ ਜਾਣ ਅਤੇ ਇਨ੍ਹਾਂ ਲੰਗਰਾਂ ਵਿਚ ਪਲਾਸਟਿਕ ਦੀ ਵਰਤੋਂ ਨਾ ਕਰਨ ਵਾਸਤੇ ਲੰਗਰ ਕਮੇਟੀਆ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਗੰਦਗੀ ਨਾ ਫੈਲੇ ਅਤੇ ਸਵੱਛਤਾ ਬਣੀ ਰਹੇ। ਉਨ੍ਹਾ ਮਾਰਕਫੈੱਡ ਅਤੇ ਪਨਸਪ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਮਾਰਗ ਤੇ ਬਣੇ ਸਵਾਗਤੀ ਗੇਟਾਂ ਨੂੰ ਰੰਗ ਰੋਗਨ ਕਰਵਾਉਣ ਅਤੇ ਉਨ੍ਹਾ ਦੇ ਨਾਲ ਬਣੇ ਪਾਰਕਾਂ ਨੂੰ ਹਰਿਆ ਭਰਿਆ ਬਣਾਉਣ ਦੇ ਨਿਰਦੇੰਸ਼ ਦਿੱਤੇ ਤਾ ਜੋ ਸਵੱਛਤਾ ਦੇ ਨਾਲ- ਨਾਲ ਇਸ ਕੌਮੀ ਤਿਉਹਾਰ ਨੂੰ ਹਰਿਆਵਲ ਦੇ ਰੂਪ ਵਿੱਚ ਮਨਾਇਆ ਜਾਵੇ। ਉਨ੍ਹਾ ਕਿਹਾ ਕਿ ਮੇਲੇ ਦੌਰਾਨ ਨਹਿਰਾਂ ਦੇ ਆਲੇ ਦੁਆਲੇ ਗੋਤਾਖੋਰਾਂ ਦਾ ਵੀ ਪ੍ਰਬੰਧ ਕੀਤਾ ਜਾਵੇ।ਉਨਾ ਸਿਹਤ ਵਿਭਾਗ ਦੇ ਅਧਿਕਾਰੀਆ ਨੁੰ ਹੁਣ ਤੋ ਹੀ ਖਾਣ ਪੀਣ ਵਾਲੀਆ ਵਸਤਾ ਦੀ ਚੈਕਿੰਗ ਕਰਨ ਲਈ ਵੀ ਆਖਿਆ। ਉਨਾ ਡਰੇਨੇਜ ਦੇ ਅਧਿਕਾਰੀਆ ਨੂੰ ਚਰਨ ਗੰਗਾ ਦੀ ਸਫਾਈ ਕਰਨ ਲਈ ਆਖਿਆ।
ਐਸ.ਡੀ.ਐਮ ਨੇ ਕਿਹਾ ਕਿ 5,6 ਅਤੇ 7 ਮਾਰਚ ਨੂੰ ਕੀਰਤਪੁਰ ਸਾਹਿਬ ਅਤੇ 8,9 ਅਤੇ 10 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੋਰਾਨ ਸ਼ਰਾਬ ਦੀ ਵਿੱਕਰੀ ਤੇ ਮੁਕੰਮਲ ਪਾਬੰਦੀ ਰਹੇਗੀ। ਉਨਾ ਪੁਲਿਸ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਉਹ ਗੈਰ ਸਮਾਜਿਕ ਅਨਸਰਾਂ ਉਤੇ ਨਜਰ ਰੱਖਣ ਲਈ ਵਿਸੇਸ਼ ਪੁਲਿਸ ਦਸਤੇ ਤੈਨਾਤ ਕਰਨ।ਇਸ ਮੋਕੇ ਮਨਕੰਮਲ ਸਿੰਘ ਚਾਹਲ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ, ਇੰਦਰਪਾਲ ਸਹਾਇਕ ਕਮਿਸ਼ਨਰ ਜਨਰਲ, ਡੀ.ਐਸ.ਪੀ ਯੂ.ਸੀ ਚਾਵਲਾ,ਤਹਿਸੀਲਦਾਰ ਰਾਮ ਕ੍ਰਿਸ਼ਨ, ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਤਖਤ ਸ੍ਰੀ ਕੇਸਗੜ ਸਾਹਿਬ ਦੇ ਸੂਚਨਾ ਅਫਸਰ ਐਡਵੋਕੇਟ ਹਰਦੇਵ ਸਿੰਘ, ਵਿਰਾਸਤ -ੲ-ੇ ਖਾਲਸਾ ਦੇ ਕਾਰਜਕਾਰੀ ਇੰਜੀਨੀਅਰ ਸੈਰ ਸਪਾਟਾ ਬੀ.ਐਸ.ਚਾਨਾ, ਐਕਸੀਅਨ ਵਿਸ਼ਾਲ ਗੁਪਤਾ, ਬੀ.ਡੀ.ਪੀ.ਓ ਦਰਸ਼ਨ ਸਿੰਘ, ਬੀ.ਪੀ.ਈ.ਓ ਕਮਲਜੀਤ ਭੱਲੜੀ, ਸਿਵਲ ਸਰਜਨ ਰੂਪਨਗਰ ਐਚ.ਐਨ.ਸ਼ਰਮਾ , ਗੁਰਬਖਸੀਸ਼ ਸਿੰਘ ਕਾਰਜ ਸਾਧਕ ਅਫਸਰ, ਸ਼ਰਨਜੀਤ ਸਿੰਘ ਡੀ.ਈ.ਓ., ਮਾਈਕਲ ਐਕਸੀਅਨ ਵਾਟਰ ਸਪਲਾਈ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜਰ ਸਨ।