ਹਰੀਸ਼ ਕਾਲੜਾ
ਸ਼੍ਰੀ ਆਨੰਦਪੁਰ ਸਾਹਿਬ, 05 ਫਰਵਰੀ 2020 - ਮਿਊਜਿਕ ਵਾਇਰਸ ਕੰਪਨੀ ਵਿੱਚ ਪੰਜਾਬ ਦੇ ਮਸ਼ਹੂਰ ਗ਼ਜ਼ਲ ਗਾਇਕ ਸੁਨੀਲ ਡੋਗਰਾ ਦਾ ਧਾਰਮਿਕ ਗੀਤ 'ਰਵਿਦਾਸ ਗੁਰੂ' ਦਾ ਪੋਸਟਰ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਬਾਰੇ ਜਾਣਕਾਰੀ ਦਿੰਦੇ ਹੋਏ ਮਿਊਜ਼ਕਿ ਵਾਇਰਸ ਕੰਪਨੀ ਦੇ ਮਾਲਕ ਜੱਗਾ ਸਿੰਘ ਨਿੱਕੂਵਾਲ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਚੰਦਰ ਮੋਹਨ ਨੇ ਤਿਆਰ ਕੀਤਾ ਹੈ ਜਦੋਂ ਕਿ ਇਸ ਧਾਰਮਿਕ ਗੀਤ ਦੇ ਲੇਖਕ ਪ੍ਰਸਿੱਧ ਕਵੀ ਜਨਾਬ ਕੁਲਵੰਤ ਸਿੰਘ ਮੀਆਂਪੁਰੀ ਹੈ । ਇਸ ਧਾਰਮਿਕ ਗੀਤ ਦੇ ਵੀਡੀਓ ਡਾਇਰੈਕਟਰ ਦੀਪ ਫਰਮੇਸ਼ ਹਨ ਇਸ ਮੌਕੇ ਤੇ ਐਂਕਰ ਰਾਜ ਘਈ,ਸਿਮਰਨਪਾਲ ਸਿੰਘ ,ਇੰਸਪੈਕਟਰ ਅਮਰੀਕ ਚੰਦਰ ਬੇਦੀ ,ਸੁਰਿੰਦਰ ਕੁਮਾਰ , ਗੁਰਦੇਵ ਸਿੰਘ ,ਚੰਦਨ ਸ਼ਰਮਾ, ਰਮਨ ਕੁਮਾਰ ਹਾਜ਼ਰ ਸਨ।