ਜੀ ਐਸ ਪੰਨੂ
ਪਟਿਆਲਾ, 5 ਜਨਵਰੀ 2020 - ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਯੂਨੀਵਰਸਿਟੀ ਕਾਲਜ ਆਫ ਇੰਜਨੀਅਰਿੰਗ (ਯੂਕੋ) ਦੇ ਪਾਰਕ ਵਿੱਚ ਦੇਸ਼ ਅੰਦਰ ਵੱਧ ਰਹੇ ਫਾਸ਼ੀਵਾਦ ਦੇ ਦੌਰ ਨੂੰ ਬਿਆਨ ਕਰਦਾ ਨੁੱਕੜ ਨਾਟਕ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਾਥੀਆਂ ਨੇ ਇਨਕਲਾਬੀ ਗੀਤ ਰਾਹੀਂ ਕੀਤੀ।
ਇਸ ਤੋਂ ਬਾਅਦ ਨਾਦ ਰੰਗ ਮੰਚ ਦੇ ਕਲਾਕਾਰਾਂ ਨੇ "ਇੱਕ ਕਹਾਣੀ" ਨਾਟਕ ਪੇਸ਼ ਕਰਦੇ ਹੋਏ ਦੇਸ਼ ਅੰਦਰ ਵੱਧ ਰਹੇ ਹਿੰਦੂਤਵੀ ਫਾਸ਼ੀਵਾਦ ਹਮਲਿਆਂ ਨੂੰ ਬਿਆਨ ਕੀਤਾ। ਨਾਟਕ ਤੋਂ ਬਾਅਦ ਸਾਥੀ ਸੰਦੀਪ ਨੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਅੰਦਰ ਖੌਫ਼ ਦਾ ਮਾਹੌਲ ਬਣਾਇਆ ਜਾ ਰਿਹਾ ਹੈ ।ਦੇਸ਼ ਅੰਦਰ ਆਰਐਸਐਸ,ਬੀਜੇਪੀ ਅਤੇ ਏਬੀਵੀਪੀ ਵੱਲੋਂ ਦੇਸ਼ ਦੇ ਮੁਸਲਿਮ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ।
ਮੋਦੀ ਅਮਿਤ ਸ਼ਾਹ ਜੁੰਡਲੀ ਦੇਸ਼ ਨੂੰ ਹਿੰਦੋ ਹਿੰਦੂ ਹਿੰਦੋਸਤਾਨ ਦੇ ਨਾਰੇ ਹੇਠ ਦੇਸ਼ ਦੀਆਂ ਸਭ ਕੌਮੀਅਤਾਂ , ਘੱਟ ਗਿਣਤੀਆਂ , ਧਾਰਮਿਕ ਘੱਟ ਗਿਣਤੀਆਂ,ਦਲਿਤਾਂ,ਆਦੀਵਾਸੀਆਂ ਤੇ ਅੌਰਤਾਂ ਨੂੰ ਲਤਾੜ ਰਹੇ ਹਨ।
ਗਊ ਰੱਖਿਆ ਦੇ ਨਾਮ ਤੇ ਅਖ਼ਲਾਕ ਵਰਗਿਆਂ ਨੂੰ ਸ਼ਰੇਆਮ ਸੜਕਾਂ ਤੇ ਦਰਿੰਦਗੀ ਨਾਮ ਮਾਰਿਆ ਜਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ,ਕੌਮੀ ਨਾਗਰਿਕਤਾ ਸੂਚੀ ਅਤੇ ਕੌਮੀ ਜਨਸੰਖਿਆ ਸੂਚੀ ਰਾਹੀਂ ਅੱਜ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਾਗਰਿਕਤਾ ਸੋਧ ਕਾਨੂੰਨ ਧਰਮ ਦੇ ਆਧਾਰ ਤੇ 6 ਧਰਮਾਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ ਜੋ ਧਰਮ ਨਿਰਪੱਖਤਾ ਦੇ ਉੱਲਟ ਭੁਗਤਦੀ ਹੈ ਅਤੇ ਦੋ ਵੀ ਦੇਸ਼ ਅੰਦਰ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਡੰਡੇ ਅਤੇ ਗੋਲੀਆਂ ਨਾਲ ਦਬਾਇਆ ਜਾ ਰਿਹਾ ਹੈ।
ਸ਼ਾਹੀਨ ਬਾਗ਼, ਜਾਮੀਆ ਮਿਲੀਆ ਇਸਲਾਮੀਆ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਸਦੀਆਂ ਉਦਾਹਰਨਾਂ ਹਨ। ਇਹ ਹਮਲਾ ਕੇਵਲ ਮੁਸਲਮਾਨਾਂ ਤੇ ਨਹੀਂ ਹੈ ਸਗੋਂ ਸਭ ਮਿਹਨਤਕਸ਼ ਅਵਾਮ ਤੇ ਹੈ। ਸੋ ਇਸ ਸਮੇਂ ਅੰਦਰ ਜਰੂਰਤ ਬਣਦੀ ਹੈ ਅਸੀਂ ਮਿਲ ਕੇ ਇਸਦਾ ਵਿਰੋਧ ਕਰੀਏ। ਅੰਤ ਵਿੱਚ ਸਟੇਜ ਸੈਕਟਰੀ ਕਰ ਰਹੇ ਸਾਥੀ ਸਤਨਾਮ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਅੰਦਰ ਫੈਲ ਰਹੇ ਨਫ਼ਰਤ ਦੇ ਮਹੌਲ ਸਮੇਂ ਵਿਦਿਆਰਥੀਆਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਾ ਚਾਹੀਦਾ ਤੇ ਦੇਸ਼ ਨੂੰ ਅਸਲੀ ਜਮਹੂਰੀ ਸਮਾਜ ਬਣਾਉਣਾ ਦੇ ਰਸਤੇ ਵੱਲ ਵੱਧਣਾ ਚਾਹੀਦਾ ਹੈ।