- ਪ੍ਰਨੀਤ ਕੌਰ ਨੇ ਸ਼ੋਕ ਸੁਨੇਹਾ ਭੇਜਿਆ, ਰੱਖੜਾ, ਚੰਦੂਮਾਜਰਾ, ਕੋਹਲੀ, ਅਬਲੋਵਾਲ ਸਮੇਤ ਹੋਰਨਾਂ ਨੇ ਲਗਵਾਈ ਹਾਜਰੀ
ਬਾਦਸ਼ਾਹਪੁਰ/ਪਟਿਆਲਾ, 8 ਫਰਵਰੀ 2020 - ਪਟਿਆਲਾ ਤੋਂ ਪੱਤਰਕਾਰ ਸ੍ਰੀ ਗੁਰਮੁੱਖ ਸਿੰਘ ਰੁਪਾਣਾ ਦੇ ਮਾਤਾ ਸ੍ਰੀਮਤੀ ਅਮਰ ਕੌਰ (65 ਸਾਲ) ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਅਗੂਆਂ, ਸਮਾਜ ਸੇਵੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸਰਧਾਂਜਲੀਆਂ ਭੇਂਟ ਕੀਤੀਆਂ। ਸ੍ਰੀਮਤੀ ਅਮਰ ਕੌਰ ਦੀ ਅੰਤਿਮ ਅਰਦਾਸ ਉਨਾ ਦੇ ਜੱਦੀ ਪਿੰਡ ਬਾਦਸ਼ਾਹਪੁਰ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਕੀਤੀ ਗਈ। ਇਸ ਦੌਰਾਨ ਰਾਗੀ ਸਿੰਘਾ ਨੇ ਗੁਰਬਾਣੀ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ।
ਸ੍ਰੀਮਤੀ ਅਮਰ ਕੌਰ ਆਪਣੇ ਪਤੀ ਸ੍ਰੀ ਬਲਦੇਵ ਸਿੰਘ ਸਮੇਤ ਸਪੁੱਤਰਾਂ ਗੁਰਬਖ਼ਸ਼ ਸਿੰਘ ਅਤੇ ਗੁਰਮੁੱਖ ਸਿੰਘ ਰੁਪਣਾ ਤੇ ਪੁੱਤਰੀਆਂ ਰਣਜੀਤ ਕੌਰ ਤੇ ਗੁਰਪ੍ਰੀਤ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਬੀਤੀ 29 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਅੰਤਿਮ ਅਰਦਾਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਦਫ਼ਤਰ ਇੰਚਾਰਜ ਸ੍ਰੀ ਰਜਨੀਸ਼ ਸ਼ੋਰੀ ਰਾਹੀਂ ਸੋਕ ਸੰਦੇਸ ਭੇਜਕੇ ਹਾਜਰੀ ਲਗਵਾਈ, ਜਦਕਿ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇਸ਼ਵਿੰਦਰ ਸਿੰਘ ਗਰੇਵਾਲ, ਨਟਾਸ ਦੇ ਮੁਖੀ ਪ੍ਰਾਣ ਸੱਭਰਵਾਲ, ਬਾਬਾ ਬਲਵੀਰ ਸਿੰਘ ਮੁਖੀ ਪਿੰਗਲਾ ਆਸ਼ਰਮ, ਕੇਕੇ ਜੁਨੇਜਾ ਭਾਜਪਾ ਆਗੂ, ਕੁੰਦਨ ਗੋਗੀਆ ਆਪ ਆਗੂ, ਸੰਦੀਪ ਬੰਧੂ, ਜਰਨੈਲ ਮਨੂੰ ਸਮੇਤ ਵੱਖ-ਵੱਖ ਐਸੋਸੀਏਸ਼ਨੲ ਦੇ ਆਗੂਆਂ, ਸਮਾਜਿਕ ਸੰਸਥਾਵਾਂ ਦੇ ਮੁਖੀਆਂ, ਪੱਤਰਕਾਰ ਭਾਈਚਾਰੇ ਦੇ ਨੁਮਾਇੰਦਿਆ ਨੇ ਨਿੱਜੀ ਤੌਰ ਤੇ ਪੁੱਜ ਕੇ ਮਾਤਾ ਅਮਰ ਕੌਰ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ।
ਇਨ੍ਹਾਂ ਆਗੂਆਂ ਨੇ ਗੁਰਮੁੱਖ ਸਿੰਘ ਰੁਪਾਣਾ ਦੀ ਮਾਤਾ ਸ੍ਰੀਮਤੀ ਅਮਰ ਕੌਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ।