ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 9 ਫਰਵਰੀ 2020 - ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ ਜਿਹੜੇ ਵਿਅਕਤੀਆਂ ਨੇ ਕਸਰਤ ਨਾਲ ਆਪਣੇ ਸਰੀਰ ਦੀ ਸੰਭਾਲ ਕੀਤੀ ਹੈ ਉਹ ਬਹੁਤ ਲੰਮੀ ਉਮਰ ਤੱਕ ਖੇਡਾਂ ਵਿੱਚ ਭਾਗ ਲੈਣ ਦੇ ਸਮਰੱਥ ਰਹੇ ਹਨ। ਅੱਜ ਇਸ ਬਾਰੇ ਬਜੁਰਗਾਂ ਨੇ ਦੋੜਾ ਲਗਾ ਕੇ ਇਹ ਸਿੱਧ ਕੀਤਾ ਹੈ ਕਿ ਸਰੀਰ ਦੀ ਕਸਰਤ ਨਾਲ ਸੰਭਾਲ ਕਰਕੇ ਲੰਮੀ ਉਮਰ ਹਡਾਈ ਜਾ ਸਕਦੀ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਤੀਜੇ ਸ਼ਹੀਦ ਸਿਪਾਹੀ ਪਰਗਨ ਸਿੰਘ ਕਬੱਡੀ ਕੱਪ ਮੋਕੇ ਖਿਡਾਰੀਆਂ ਅਤੇ ਇਲਾਕੇ ਦੇ ਪੱਤਵੰਤੇ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਸ਼ਹੀਦ ਸਿਪਾਹੀ ਪਰਗਨ ਸਿੰਘ ਯੂਥ ਕਲੱਬ ਮਟੋਰ ਵਲੋਂ ਲਗਾਤਾਰ ਤੀਸਰੇ ਸਾਲ ਇਸ ਕਬੱਡੀ ਕੱਪ ਦਾ ਅਯੋਜਨ ਕਰਕੇ ਇਲਾਕੇ ਦੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਅਸੀਂ ਯੂਗਾ ਯੂਗਾਂ ਤੋਂ ਖੇਡਾਂ ਵਿੱਚ ਰੂਚੀ ਰੱਖਦੇ ਰਹੇ ਹਾਂ। ਗੁਰੂ ਸਾਹਿਬਾਨ ਨੇ ਕਿਹਾ ਹੈ ਕਿ ਖੇਲਣ ਕੁੱਦਣ ਮਨ ਦਾ ਚਾਊ। ਉਹਨਾਂ ਕਿਹਾ ਕਿ ਪੰਜਾਬ ਨੇ ਖੇਡਾਂ ਵਿੱਚ ਬਹੁਤ ਉੱਚਾ ਮੁਕਾਮ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਦਾਰਾ ਸਿੰਘ ਅਤੇ ਪ੍ਰਗਟ ਸਿੰਘ ਵਰਗੇ ਖਿਡਾਰੀਆਂ ਨੇ ਸੂਬੇ ਅਤੇ ਦੇਸ਼ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਵੀ ਸਾਡਾ ਮਾਣ ਵਧਾਇਆ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਤੀ ਹੈ ਜਿਥੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਉਮਰ ਦੇ ਕੁੱਲ 42 ਸਾਲ ਵਿਚੋਂ ਲਗਭਗ 30 ਸਾਲ ਇਥੇ ਬਤੀਤ ਕੀਤੇ ਹਨ। ਇਹ ਸਭ ਤੋਂ ਪਵਿੱਤਰ ਧਰਤੀ ਹੈ ਜਿਥੇ ਨੋਜਵਾਨ ਖੇਡ ਮੈਦਾਨਾਂ ਵੱਲ ਤੁਰ ਪਏ ਹਨ। ਪਿਛਲੇ ਸਮੇਂ ਦੋਰਾਨ ਨੋਜਵਾਨ ਖੇਡ ਮੈਦਾਨਾ ਤੋਂ ਆਪਣੇ ਮੂੰਹ ਫੇਰ ਗਏ ਸਨ ਪ੍ਰੰਤੂ ਮੋਜੂਦਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਮੁੱੜ ਲੀਹ ਤੇ ਲੈ ਆਉਂਦਾ ਹੈ। ਉਹਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਰ ਪਿੰਡ ਵਿੱਚ ਖਿਡਾਰੀ ਲਗਾਤਾਰ ਪੂਰੇ ਉਤਸ਼ਾਹ ਨਾਲ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇ ਮੁਕਾਬਲਿਆਂ ਵਿੱਚ ਟਰੈਕਟਰ ਅਤੇ ਮੋਟਰ ਸਾਇਕਲ ਉਤੇ ਦਿਖਾਏ ਜੌਹਰ ਬਹੁਤ ਹੀ ਪ੍ਰਭਾਵਸ਼ਾਲੀ ਸਨ। ਰਾਣਾ ਕੇ ਪੀ ਸਿੰਘ ਨੇ ਇਸ ਮੋਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਤਾਰੀਫ ਕੀਤੀ ਅਤੇ ਕਲੱਬ ਨੂੰ 5 ਲੱਖ ਰੁਪਏ ਦੀ ਗਰਾਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੋਕੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗਰਾਈ, ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ,ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਹਰਬੰਸ ਲਾਲ ਮਹਿੰਦਲੀ, ਪ੍ਰੇਮ ਸਿੰਘ ਬਾਸੋਵਾਲ, ਕਮਲ ਦੇਵ ਜੋਸੀ, ਇੰਦਰਜੀਤ ਸਿੰਘ ਅਰੋੜਾ, ਪ੍ਰਵੇਸ਼ ਮਹਿਤਾ, ਰਾਣਾ ਰਾਮ ਸਿੰਘ, ਅਸ਼ੋਕ ਸਵਾਮੀਪੁਰ, ਰਾਜ ਘਈ, ਸੁਰਿੰਦਰਪਾਲ ਸੈਣੀ, ਬਲਵੀਰ ਸਿੰਘ ਭੀਰੀ, ਪ੍ਰੇਮ ਸਿੰਘ ਸਿੱਧੂ, ਬਚਨਦਾਸ, ਆਤਮਾ ਸਿੰਘ ਰਾਣਾ, ਚੋਧਰੀ ਬਹਲੂਰਾਮ, ਬਾਲੂਰਾਮ ਠੇਕੇਦਾਰ,ਪ੍ਰੇਮਪਾਲ ਪਿੰਕਾ, ਵਿਕਰਮ ਸੰਧੂ, ਸਰਬਤ ਧਨੋਆ, ਹਨੀ ਸਿਆਲ, ਜਗਪਾਲ ਰਾਣਾ, ਲੱਕੀ ਕਪਿਲਾ ਅਤੇ ਗਿੰਦੀ ਘੱਟੀਵਾਲ ਆਦਿ ਪੱਤਵੱਤੇ ਅਤੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।