← ਪਿਛੇ ਪਰਤੋ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 09 ਫਰਵਰੀ 2020 - ਸਥਾਨਕ ਪੁਲਿਸ ਨੇ ਇਕ ਲੜਕੀ ਦੇ ਨਹਿਰ ਵਿਚ ਧੱਕਾ ਦੇ ਕੇ ਕੀਤੇ ਕਤਲ ਦੇ ਮਾਮਲੇ ਵਿਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕੇ ਰਾਜੇਸ਼ ਕੁਮਾਰ ਪੁੱਤਰ ਮੰਗਾ ਰਾਮ ਵਾਸੀ ਮੁਹੱਲਾ ਫਤਹਿਗੜ੍ਹ ਸਾਹਿਬ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੀ ਖਾਲਸਾ ਕਾਲਜ ਵਿਖੇ ਬੀ .ਕਾਮ ਦੀ ਪੜ੍ਹਾਈ ਕਰ ਰਹੀ ਲੜਕੀ ਭਾਵਿਕਾ (20) ਰੋਜ਼ਾਨਾ ਦੀ ਤਰ੍ਹਾਂ ਬੀਤੇ ਕੱਲ੍ਹ ਸ਼ਨੀਵਾਰ ਨੂੰ ਆਪਣੀ ਐਕਟਿਵਾ ਪੀ.ਬੀ. 12 -ਏ ਸੀ -9480 ਤੇ ਸਵਾਰ ਹੋ ਕੇ ਕਾਲਜ ਗਈ ਪਰੰਤੂ ਵਾਪਸ ਨਾ ਪਰਤੀ। ਜਿਸਦੀ ਓਹਨਾਂ ਨੇ ਭਾਲ ਸ਼ੁਰੂ ਕਰ ਦਿੱਤੀ ਥਾਣਾ ਮੁਖੀ ਨੇ ਦੱਸਿਆ ਕਿ ਮਾਪਿਆਂ ਦੀ ਪੁਲਿਸ ਸ਼ਿਕਾਇਤ ਵਿੱਚ ਦੱਸਿਆ ਸੀ ਕੇ ਭਾਵਿਕਾ ਨੂੰ ਪਿੰਡ ਬਣੀ ਦਾ ਜਗਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਪਹਿਲਾਂ ਤੋਂ ਤੰਗ ਪਰੇਸ਼ਾਨ ਕਰਦਾ ਸੀ ਜਦੋ ਉਹ ਉਸਦੇ ਘਰ ਗਏ ਤਾਂ ਜਗਜੀਤ ਸਿੰਘ ਘਰ ਨਹੀਂ ਸੀ। ਥਾਣਾ ਮੁਖੀ ਨੇ ਅੱਗੇ ਦੱਸਿਆ ਕੇ ਮਾਪਿਆਂ ਨੂੰ ਇਕ ਲੜਕੀ ਦੀ ਨਹਿਰ ਵਿੱਚੋ ਲਾਸ਼ ਮਿਲਣ ਦੀ ਸੂਚਨਾ ਮਿਲੀ ਜਿਸਦੀ ਸ਼ਨਾਖ਼ਤ ਓਹਨਾ ਆਪਣੀ ਬੇਟੀ ਭਾਵਿਕਾ ਵਜੋਂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕੇ ਮਾਪਿਆਂ ਦਾ ਕਥਿਤ ਦੋਸ਼ੀ ਜਗਜੀਤ ਸਿੰਘ ਤੇ ਦੋਸ਼ ਹੈ ਕਿ ਉਸਨੇ ਭਾਵਿਕਾ ਨੂੰ ਨਹਿਰ ਤੇ ਲੈ ਜਾ ਕੇ ਨਹਿਰ ਵਿਚ ਸੁੱਟ ਦਿੱਤਾ ਸਥਾਨਕ ਪੁਲਿਸ ਨੇ ਜਗਜੀਤ ਸਿੰਘ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 188