← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 12 ਫਰਵਰੀ 2020 - ਸ਼੍ਰੋਮਣੀ ਅਕਾਲੀ ਦਲ ਟਕਾਸਲੀ ਦੇ ਅਹਿਮ ਆਗੂ ਮੰਨੇ ਜਾਂਦੇ ਰਤਨ ਸਿੰਘ ਅਜਨਾਲਾ ਸਾਬਕਾ ਮੈਂਬਰ ਪਾਰਲੀਮੈਂਟ ਦੇ ਸੁਪੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਮੁੜ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰੋਸ ਰੈਲੀ 'ਚ ਘਰ ਵਾਪਸੀ ਕਰ ਸਕਦੇ ਹਨ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬੋਨੀ ਅਜਨਾਲਾ ਦੇ ਸ਼੍ਰੋਮਣੀ ਅਕਾਲੀ ਦਲ 'ਚ ਮੁੜ ਵਾਪਸ ਆਉਣ ਦੇ ਚਰਚੇ ਹੋ ਰਹੇ ਹਨ। ਇਸੇ ਲੜੀ ਤਹਿਤ ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੋਨੀ ਅਜਨਾਲਾ ਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਜਾਰੀ ਹਨ। ਕੁੱਝ ਦਿਨ ਪਹਿਲਾਂ ਬੀਜੇਪੀ ਲੀਡਰ ਅਨਿਲ ਜੋਸ਼ੀ ਦੇ ਸਪੁੱਤਰ ਦੇ ਵਿਆਹ 'ਤੇ ਵੀ ਦੋਵਾਂ ਮੁਲਕਾਤ ਹੋਈ ਸੀ, ਜਿੱਥੇ ਦੋਵੇਂ ਹੀ ਜਾਣੇ ਬਹੁਤ ਨੇੜੇ ਦੇਖੇ ਗਏ ਸਨ। ਇੱਥੇ ਕਹਿਣਾ ਜਰੂਰੀ ਹੈ ਕਿ ਬੋਨੀ ਅਜਨਾਲਾ ਨੇ ਕੁੱਝ ਦਿਨ ਪਹਿਲਾਂ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਤੋਂ ਇਨਕਾਰ ਵੀ ਕੀਤਾ ਹੈ। ਪਰ ਸੰਭਾਵਨਾ ਹੈ ਕਿ ਕੱਲ੍ਹ (13 ਫਰਵਰੀ ਨੂੰ) ਅੰਮ੍ਰਿਤਸਰ 'ਚ ਹੋਰ ਰਹੀ ਅਕਾਲੀ ਦਲ ਦੀ ਰੋਸ ਰੈਲੀ ਦੌਰਾਨ ਬੋਨੀ ਅਜਨਾਲਾ ਸ਼੍ਰੋਮਣੀ ਅਕਲੀ ਦਲ 'ਚ ਘਰ ਵਾਪਸੀ ਕਰ ਸਕਦੇ ਹਨ। ਇੱਥੇ ਮੰਨਿਆ ਜਾ ਰਿਹਾ ਹੈ ਕਿ ਇਹ ਰੈਲੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼ੋਮਣੀ ਅਕਾਲੀ ਦਲ ਟਕਸਾਲੀ ਲਈ ਨਵਾਂ ਮੋੜ ਲੈ ਕੇ ਆਏਗੀ।
Total Responses : 189