← ਪਿਛੇ ਪਰਤੋ
ਗੁਰਭਜਨ ਸਿੰਘ ਗਿੱਲ
ਲੁਧਿਆਣਾ, 12 ਫਰਵਰੀ 2020 - ਬੇਹੱਦ ਦੁੱਖ ਦੀ ਖ਼ਬਰ ਹੈ ਕਿ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਸ਼੍ਰੀ ਕਿਰਪਾਲ ਬਾਵਾ ਦੀ ਪਲੇਠੀ ਬੇਟੀ ਲਾਚੀ ਬਾਵਾ ਕਰੋੜਾਂ ਪੰਜਾਬੀ ਪਿਆਰਿਆਂ ਨੂੰ ਸਦੀਵੀ ਵਿਛੋੜਾ ਦੇ ਗਈ ਹੈ। ਲਾਚੀ ਬਾਵਾ ਦੀ ਨਿੱਕੀ ਭੈਣ ਗਲੋਰੀ ਬਾਵਾ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਭੈਣ ਪਿਛਲੇ ਪੰਜ ਮਹੀਨਿਆਂ ਤੋਂ ਇੱਕ ਨਾਮੁਰਾਦ ਜਾਨ ਲੇਵਾ ਬੀਮਾਰੀ ਨਾਲ ਜੂਝ ਰਹੀ ਸੀ ਅਤੇ ਉਹ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਅੱਜ ਸ਼ਾਮੀਂ ਉਨ੍ਹਾਂ ਨੇ ਇੱਥੇ ਹੀ ਆਪਣੇ ਅੰਤਮ ਸਵਾਸ ਲਏ। ਲਾਚੀ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਜਾਈ ਜਾ ਰਹੀ ਹੈ, ਜਿੱਥੇ ਅੰਤਿਮ ਸੰਸਕਾਰ ਬਾਰੇ ਪਰਿਵਾਰ ਵੱਲੋਂ ਵੱਖਰਾ ਦੱਸਿਆ ਜਾਵੇਗਾ।
Total Responses : 189