← ਪਿਛੇ ਪਰਤੋ
ਭੋਪਾਲ, 13 ਫਰਵਰੀ 2020 - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਅੱਜ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਅਸਲ 'ਚ ਭੋਪਾਲ ਰੇਲਵੇ ਸਟੇਸ਼ਨ 'ਤੇ ਫੁਟਓਵਰਬ੍ਰਿਜ ਦਾ ਇੱਕ ਹਿੱਸਾ ਡਿੱਗਣ ਕਾਰਨ 6 ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਜਿਸ ਤੋੋਂ ਬਾਅਦ ਤੁਰੰਤ ਹੀ ਰੇਲਵੇ ਅਧਿਕਾਰਿ ਪਹੁੰਚੇ ਅਤੇ ਉਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਹ ਘਟਨਾ ਪਲੇਟਫਾਰਮ ਨੰਬਰ 3 'ਤੇ ਵਾਪਰੀ ਜਿਸ ਤੋਂ ਬਾਅਦ ਯਾਤਰੀਆਂ 'ਚ ਭਗਦੜ ਮੱਚ ਗਈ। ਪਰ ਖੁਸਕਿਸਮਤੀ ਰਹੀ ਕਿ ਕਿਸੇ ਵਿਅਕਤੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Total Responses : 265