ਮਨਪ੍ਰੀਤ ਸਿੰਘ ਜੱਸੀ
ਅਜਨਾਲਾ, 13 ਫਰਵਰੀ - ਲੰਮਾ ਸਮਾਂ ਬੰਦ ਕਮਰਾ ਸੁਖਬੀਰ ਸਿੰਘ ਬਾਦਲ ਨਾਲ ਅਜਨਾਲਾ ਪਰਿਵਾਰ ਵੱਲੋਂ ਕੀਤੀ ਮੁਲਾਕਾਤ ਤੋਂ ਬਾਅਦ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਾਜਾਸਾਂਸੀ ਦੀ ਦਾਣਾ ਮੰਡੀ 'ਚ ਹੋ ਰਹੀ ਰੈਲੀ 'ਚ ਸ਼ਾਮਲ ਹੋ ਗਏ।
ਇਸ ਉਪਰੰਤ ਆਪਣੇ ਘਰ 'ਚ ਮੌਜੂਦ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਉਨ੍ਹਾਂ ਦੀ ਸਿਹਤ ਦਾ ਪਤਾ ਲੈਣ ਆਏ ਸਨ ਅਤੇ ਕਿਸੇ ਵੀ ਹੋਰ ਸਿਆਸੀ ਮੁੱਦੇ 'ਤੇ ਕੋਈ ਵੀ ਗੱਲਬਾਤ ਨਹੀਂ ਹੋਈ।
ਟਕਸਾਲੀਆ ਨਾਲ ਤੋੜ ਵਿਛੋੜਾ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਸਬੰਧੀ ਐਲਾਨ ਕੀਤੇ ਜਾਣ ਵਾਲੇ ਪ੍ਰਸ਼ਨ ਦੇ ਜਵਾਬ ਨੂੰ ਉਨ੍ਹਾਂ ਹੱਸ ਕੇ ਟਾਲਦਿਆਂ ਕਿਹਾ ਕਿ ਸੁਖਬੀਰ ਬਾਦਲ ਸਿਰਫ਼ ਉਨ੍ਹਾਂ ਦੀ ਸਿਹਤ ਦਾ ਹੀ ਪਤਾ ਲੈਣ ਆਏ ਸਨ। ।