ਹਰੀਸ਼ ਕਾਲੜਾ
- ਲੋਧੀਪੁਰ ਦੇ ਜੰਮਪਲ ਅਧਿਆਪਕ ਬਲਵਿੰਦਰ ਸਿੰਘ ਨੇ ਕੀਤੀ ਕੌਮੀ ਖੇਡਾਂ 'ਚ ਸ਼ਮੂਲੀਅਤ
ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ 2020 - ਇਥੋਂ ਨੇੜਲੇ ਪਿੰਡ ਲੋਧੀਪੁਰ ਦੇ ਜੰਮਪਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਬੇਲਾ ਵਿਖੇ ਬਤੌਰ ਈ. ਟੀ. ਟੀ. ਅਧਿਆਪਕ ਸੇਵਾਵਾਂ ਨਿਭਾ ਰਹੇ ਬਲਵਿੰਦਰ ਸਿੰਘ ਲੋਧੀਪੁਰ ਨੇ ਪੰਚਕੂਲਾ ਵਿਖੇ ਹੋਈ ਸਰਵ ਭਾਰਤੀ ਮਾਸਟਰਜ਼ ਐਥਲੈਟਿਕ ਵਿਚ ਸ਼ਮੂਲੀਅਤ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ।
ਦੱਸਣ ਯੋਗ ਹੈ ਕਿ ਇਸ ਐਥਲੈਟਿਕ ਚੈਂਪੀਅਨਸ਼ਿਪ ਵਿਚ 21 ਸੂਬਿਆਂ ਦੇ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ ਖਿਡਾਰੀ ਬਲਵਿੰਦਰ ਸਿੰਘ ਵਲੋਂ 35-40 ਸਾਲ ਉਮਰ ਵਰਗ ਦੀ ਹੈਮਰ ਥ੍ਰੋ ਵਿੱਚ ਭਾਗ ਲੈ ਕੇ ਚੋਥਾ ਸਥਾਨ ਹਾਸਲ ਕੀਤਾ ਇਸ ਖੇਡ ਵਿਚ 21 ਸੂਬਿਆਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ।ਇਥੇ ਇਹ ਵੀ ਦੱਸਣਾ ਬਣਦਾ ਹੈ ਕੇ ਖਿਡਾਰੀ ਬਲਵਿੰਦਰ ਸਿੰਘ ਵਲੋਂ ਪਹਿਲਾਂ ਮਸਤੂਆਣਾ ਵਿਖੇ ਸੂਬਾ ਪੱਧਰੀ ਚੈਂਪੀਅਨਸ਼ਿਪ ਵਿਚ ਹੈਮਰ ਥ੍ਰੋ ਵਿਚ ਪੰਜਾਬ ਵਿੱਚੋ ਦੂਜਾ ਸਥਾਨ ਹਾਸਲ ਕੀਤਾ ਸੀ।
ਖਿਡਾਰੀ ਬਲਵਿੰਦਰ ਸਿੰਘ ਵਲੋਂ ਕੀਤੀ ਪ੍ਰਾਪਤੀ ਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ,ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਪ੍ਰਿੰਸੀਪਲ ਗੁਰਮਿੰਦਰ ਸਿੰਘ ਭੁੱਲਰ, ਹਰਦੀਪ ਸਿੰਘ ਬਬਲੀ, ਰਾਣਾ ਰਾਮ ਸਿੰਘ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਆਤਮਾ ਸਿੰਘ ਰਾਣਾ, ਵਿਜੇ ਗਰਚਾ, ਮਨਮੋਹਨ ਰਾਣਾ ਨੇ ਵਧਾਈ ਦਿੱਤੀ ਹੈ।