ਗੁਰਭਜਨ ਸਿੰਘ ਗਿੱਲ
ਲੁਧਿਆਣਾ, 13 ਫਰਵਰੀ 2020 - ਵਿਸ਼ਵ ਪੰਜਾਬੀ ਕਾਂਗਰਸ ਵੱਲੋਂ 14 ਤੋਂ18 ਫਰਵਰੀ ਤੀਕ ਪਾਕ ਹੈਰੀਟੇਜ ਹੋਟਲ ਡੇਵਿਸ ਰੋਡ ਲਾਹੌਰ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ: ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ 35 ਮੈਂਬਰੀ ਵਫਦ ਅੱਜ ਵਾਘਾ ਬਾਰਡਰ ਰਾਹੀਂ ਲਾਹੌਰ (ਪਾਕਿਸਤਾਨ)ਪੁੱਜਾ।
ਵਾਘਾ ਸਰਹੱਦ ਪਾਰ ਕਰਨ ਉਪਰੰਤ ਖਾਲਿਦ ਮੁਫਤੀ, ਪ੍ਰੋ: ਇਕਬਾਲ ਕੈਸਰ ਤੇ ਕੁਝ ਹੋਰ ਲੇਖਕਾਂ ਨੇ ਵਫਦ ਦਾ ਸਿਆਗਤ ਕੀਤਾ।
ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਇਸ ਕਾਨਫਰੰਸ ਲਈ ਅਮਰੀਕਾ ਫਰਾਂਸ, ਜਰਮਨੀ, ਕੈਨੇਡਾ ਤੇ ਇੰਕਲੈਂਡ ਤੋਂ ਵੀ ਡੈਲੀਗੇਟ ਪਹੁੰਚ ਚੁਕੇ ਹਨ।
ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਕਾਨਫਰੰਸ ਕੱਲ੍ਹ ਸਵੇਰੇ 10 .30 ਵਜੇ ਸ਼ੁਰੂ ਹੋਵੇਗੀ। ਮੁੱਖ ਭਾਸ਼ਨ ਜਨਾਬ ਫ਼ਖਰ ਜਮਾਂ ਸਾਹਿਬ ਦਾ ਹੋਵੇਗਾ।
ਪਾਕਿਸਤਾਨ ਦੇ ਸਾਬਕਾ ਮੰਤਰੀ ਤੇ ਸਾਬਕਾ ਸੁਪਰੀਮ ਕੋਰਟ ਜੱਜ ਅਤੇ ਵਰਤਮਾਨ ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਸੱਯਦ ਅਫਜ਼ਲ ਹੈਦਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਡਾ: ਦੀਪਕ ਮਨਮੋਹਨ ਸਿੰਘ, ਡਾ: ਹਰਿਭਜਨ ਸਿੰਘ ਭਾਟੀਆ, ਪ੍ਰੋ: ਗੁਰਭਜਨ ਸਿੰਘ ਗਿੱਲ,ਡਾ: ਅਮਜਦ ਅਲੀ ਭੱਟੀ ਸੰਬੋਧਨ ਕਰਨਗੇ।
ਦੂਜੇ ਸੈਸ਼ਨ ਵਿੱਚ ਡਾ: ਨਾਬੀਲਾ ਰਹਿਮਾਨ,ਡਾ: ਸਮੀਆ ਬਾਤੂਲ, ਡਾ: ਰਤਨ ਸਿੰਘ ਢਿੱਲੋਂ, ਪ੍ਰੋ: ਇਕਬਾਲ ਕੈਸਰ, ਜਮੀਲ ਪਾਲ ਸੰਬੋਧਨ ਕਰਨਗੇ।
ਸ਼ਾਮ ਨੂੰ ਬਾਬਾ ਫਰੀਦ ਤੇ ਬਾਬਾ ਬੁੱਲ੍ਹੇ ਸ਼ਾਹ ਬਾਰੇ ਫਾਰੂਖ਼ ਜਮਾਂ ਦੀ ਨਿਰਦੇਸ਼ਤ ਦਸਤਾਵੇਜ਼ੀ ਫਿਲਮ ਵਿਖਾਈ ਜਾਵੇਗੀ।
30ਵੀਂ ਵਿਸ਼ਵ ਪੰਜਾਬੀ ਕਾਂਗਰਸ ਦੇ ਮੁੱਖ ਬੁਲਾਰੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਤੋਂ ਇਸ ਡੈਲੀਗੇਸ਼ਨ ਵਿੱਚ ਪ੍ਰਿੰਸੀਪਲ ਡਾ: ਤਰਲੋਕ ਬੰਧੂ ਦਸਮੇਸ਼ ਐਜੂਕੇਸ਼ਨ ਕਾਲਿਜ ਮੁਕਤਸਰ,ਡਾ: ਹਰਿਭਜਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਅਰਵਿੰਦਰਪਾਲ ਕੌਰ ਭਾਟੀਆ ਅੰਮ੍ਰਿਤਸਰ
ਬਲਜੀਤ ਬੱਲੀ ਬਾਬੂਸ਼ਾਹੀ ਡਾਟ ਕਾਮ ਚੰਡੀਗੜ੍ਹ, ਤ੍ਰਿਪਤਾ ਕੰਧਾਰੀ ਚੰਡੀਗੜ੍ਹ,
ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ,
ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਲੁਧਿਆਣਾ, ਡਾ: ਸਵੈਰਾਜ ਸੰਧੂ ਚੰਡੀਗੜ੍ਹ,ਗੁਰਤੇਜ ਕੋਹਾਰਵਾਲਾ ਫ਼ਿਰੋਜ਼ਪੁਰ,ਡਾ: ਰਤਨ ਸਿੰਘ ਢਿੱਲੋਂ ਅੰਬਾਲਾ, ਸ਼੍ਰੀ ਪ੍ਰੇਮ ਮਹਿੰਦਰੂ ਅੰਬਾਲਾ, ਨਿਧੜਕ ਸਿੰਘ ਬਰਾੜ ਸੂਚਨਾ ਕਮਿਸ਼ਨਰ, ਪੰਜਾਬ, ਮੋਗਾ, ਜਸਪ੍ਰੀਤ ਜੱਸੀ ਸੰਘਾ (ਬਾਜਵਾ ਕਲਾਂ)ਜਲੰਧਰ,ਡਾ: ਗੁਰਦੀਪ ਕੌਰ ,ਦਿੱਲੀ ਯੂਨੀਵਰਸਿਟੀ, ਦਿੱਲੀ ਰਵੇਲ ਸਿੰਘ ਭਿੰਡਰ ,ਪੱਤਰਕਾਰ ਪੰਜਾਬੀ ਟ੍ਰਿਬਿਊਨ ,ਪਟਿਆਲਾ,ਡਾ: ਨਰਵਿੰਦਰ ਸਿੰਘ ਕੌਸ਼ਲ ਸੰਗਰੂਰ,ਪਰਮਜੀਤ ਸਿੰਘ ਸਿੱਧੂ ( ਪੰਮੀਬਾਈ )ਪਟਿਆਲਾ,ਡਾ: ਸੁਲਤਾਨਾ ਬੇਗਮ ,ਪਟਿਆਲਾ,ਡਾ: ਤਰਸਪਾਲ ਕੌਰ ,ਐੱਸ ਡੀ ਕਾਲਿਜ ਬਰਨਾਲਾ, ਦਲਜੀਤ ਸਿੰਘ ਸ਼ਾਹੀ,ਐਡਵੋਕੇਟ ਸਮਰਾਲਾ ਡਾ: ਸੁਨੀਤਾ ਧੀਰ ਫਿਲਮ ਅਦਾਕਾਰ ਤੇ ਪ੍ਰੋਫੈਸਰ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਸ਼੍ਰੀਮਤੀ ਜਸਵਿੰਦਰ ਕੌਰ ਗਿੱਲ ਲੁਧਿਆਣਾ ,ਡਾ: ਸੁਰਿੰਦਰ ਸਿੰਘ ਸੰਘਾ ਪ੍ਰਿੰਸੀਪਲ ਦਸਮੇਸ਼ ਕਾਲਿਜ ਬਾਦਲ(ਮੁਕਤਸਰ)ਸਤੀਸ਼ ਗੁਲ੍ਹਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ, ਡਾ: ਦੀਪਕ ਮਨਮੋਹਨ ਸਿੰਘ ,ਪ੍ਰਧਾਨ ਵਿਸ਼ਵ ਪੰਜਾਬੀ ਕਾਂਗਰਸ ਪਟਿਆਲਾ,ਬੀਬਾ ਬਲਵੰਤ ਗੁਰਦਾਸਪੁਰ,ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਨਾਭਾ,ਪ੍ਰੋ: ਮਨਿੰਦਰ ਕੌਰ ਗਿੱਲ ਚੰਡੀਗੜ੍ਹ,ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਚੰਡੀਗੜ੍ਹ,ਖਾਲਿਦ ਹੁਸੈਨ,ਸਾਬਕਾ ਡਿਪਟੀ ਕਮਿਸ਼ਨਰ,ਜੰਮੂ ਕਸ਼ਮੀਰ,ਸੁਸ਼ੀਲ ਦੋਸਾਂਝ ਮੁੱਖ ਸੰਪਾਦਕ ਹੁਣ ਮੈਗਜ਼ੀਨ, ਗਰੇਟਰ ਮੋਹਾਲੀ ਸ਼੍ਰੀਮਤੀ ਕਮਲ ਦੋਸਾਂਝ ਪੱਤਰਕਾਰ
ਗਰੇਟਰ ਮੋਹਾਲੀ ਡਾ: ਹਰਕੇਸ਼ ਸਿੰਘ ਸਿੱਧੂ ਰੀਟਾਇਰਡ ਆਈ ਏ ਐੱਸ, ਪਟਿਆਲਾ
ਡਾ: ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਮੁਕਤਸਰ ਸ਼ਾਮਿਲ ਹਨ।ਕੈਨੇਡਾ ਤੋਂ ਸ਼੍ਰੀ ਇਕਬਾਲ ਮਾਹਲ, ਸੁਖਿੰਦਰ, ਗਿਆਨ ਸਿੰਘ ਕੰਗ, ਜਰਨੈਲ ਸਿੰਘ ਬਸੋਤਾ, ਫਰਾਂਸ ਤੋਂ ਅੰਜੂ ਸ਼ਰਮਾ,ਜਰਮਨੀ ਤੋਂ ਜੈਸਿਕਾ ਚੱਢਾ,ਹਾਲੈਂਡ ਤੋਂ ਅਸਦ ਮੁਫਤੀ, ਇੰਗਲੈਂਡ ਤੋਂ ਮੁਸ਼ਤਾਕ ਲਛੇਰੀ, ਪ੍ਰੇਮ ਮਹਿੰਦਰੂ,ਡੈਨਮਾਰਕ ਤੋਂ ਨਾਸਿਰ ਮਲਿਕ ਵੀ ਲਾਹੌਰ ਪੁੱਜ ਚੁਕੇ ਹਨ।