ਨਵੀਂ ਦਿੱਲੀ, 13 ਫਰਵਰੀ 2020 - ਜਾਪਾਨ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਪਾਨ ਦੇ ਸਿਹਤ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 80 ਸਾਲਾ ਔਰਤ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਰਿਪੋਰਟ ਦੇਖੀ ਗਈ ਜੋ ਕਿ ਕੋਰੋਨਾ ਵਾਇਰਸ ਨਾਲ ਪਾਜਿਟਿਵ ਪਾਈ ਗਈ।
ਇਸ ਤੋਂ ਬਿਨਾਂ ਜਾਪਾਨ ਦੇ ਯੋਕੋਹਾਮਾ ਤੱਟ 'ਤੇ ਫਸੇ ਡਾਇਮੰਡ ਕਰੂਜ 'ਚੇ ਵੀ 218 ਲੋਕ ਇਸ ਵਾਇਰਸ ਨਾਲ ਪੀੜਤ ਪਾਏ ਗਏ ਹਨ। ਕਰੂਜ 'ਤੇ ਮੌਜੂਦ ਭਾਰਤੀ ਸੁਰੱਖਿਆ ਅਧਿਕਾਰੀ ਸੋਨਾਲੀ ਠਾਕੁਰ ਨੇ ਬੁੱਧਵਾਰ ਨੂੰ ਭਾਰਤ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਨੇ ਇੱਕ ਨਿਊਜ਼ ਚੈਨਲ 'ਤੇ ਵੀਡੀਓ ਰਾਹੀਂ ਗੱਲਬਾਤ ਦੌਰਾਨ ਕਿਹਾ ਕਿ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਸਾਨੂੰ ਡਰ ਹੈ ਕਿ ਅਸੀਂ ਵੀ ਦੀ ਲਪੇਟ 'ਚ ਆ ਸਕਦੇ ਹਾਂ। ਅਸੀਂ ਘਰ ਵਾਪਿਸ ਆਉਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਵੀ ਜਹਾਜ਼ 'ਤੇ ਮੌਜੂਦ ਕਰੂਜ਼ ਮੈਂਬਰਾਂ ਨੇ ਸਰਕਾਰ ਤੋਂ ਮਦਦ ਮੰਗੀ ਸੀ।
ਡਾਇਮੰਡ ਕਰੂਜ਼ 'ਤੇ ਫਸੇ ਯਾਤਰੀਆਂ 'ਚ ਦੋ ਭਾਰਤੀ ਵੀ ਇਸ ਵਾਇਰਸ ਦੀ ਪਲੇਟ 'ਚ ਆ ਗਏ ਹਨ। ਜਾਪਾਨ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੱਤੀ। ਦੂਤਾਵਾਸ ਨੇ ਦੱਸਿਆ ਕਿ ਕਰੂ ਮੈਂਬਰਾਂ ਸਮੇਤ ਕੁੱਲ 160 ਭਾਰਤੀ ਇਸ ਜਹਾਜ਼ 'ਚ ਸਵਾਰ ਹਨ। ਜਾਪਾਨ 'ਚ ਇਹ ਵਾਇਰਸ ਨਾ ਫੈਲੇ ਇਸ ਲਈ ਜਹਾਜ਼ ਨੂੰ 19 ਫਰਵਰੀ ਤੱਕ ਤੱਟ 'ਤੇ ਹੀ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਜਦੋਂ ਕਿ ਕਰੂਜ਼ 'ਚ ਕੁੱਲ 3711 ਲੋਕ ਸਵਾਰ ਹਨ।