← ਪਿਛੇ ਪਰਤੋ
ਚੰਡੀਗੜ੍ਹ, 14 ਫਰਵਰੀ 2020 - ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਡਿਜੀਟਲ ਸੂਬੇ ਵਜੋਂ ਤਬਦੀਲ ਕਰਨ ਲਈ ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਨੇ ਸੂਬਾ ਪੱਧਰੀ ਸੂਚਨਾ ਤਕਨਾਲੋਜੀ (ਆਈ.ਟੀ.) ਕਾਡਰ ਦੀ ਸਿਰਜਣਾ ਕੀਤੀ ਹੈ ਜਿਸ ਵਿੱਚ ਆਈ.ਟੀ. ਅਧਿਕਾਰੀਆਂ ਦੀਆਂ 354 ਅਸਾਮੀਆਂ ਕੱਢੀਆਂ ਗਈਆਂ ਹਨ। ਉਮੀਦਵਾਰ 21 ਫਰਵਰੀ, 2020 ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਬਿਨਾਂ ਉਮੀਦਵਾਰ https://ctestservices.com/47R ਦੇ ਲਿੰਕ 'ਤੇ ਜਾ ਕੇ ਦੱਸੀ ਗਈ ਯੋਗਤਾ ਅਨੁਸਾਰ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਵਿੱਚ ਸਿਸਟਮ ਮੈਨੇਜਰ (ਐਸ.ਐਮ), ਸਹਾਇਕ ਮੈਨੇਜਰ (ਏ.ਐਮ.) ਅਤੇ ਤਕਨੀਕੀ ਸਹਾਇਕ (ਟੀ.ਏ.) ਦੀਆਂ ਅਸਾਮੀਆਂ ਸ਼ਾਮਲ ਹਨ ਜਿਸ ਲਈ ਉਮੀਦਵਾਰ ਅਪਲਾਈ ਕਰ ਸਕਦੇ ਹਨ।
Total Responses : 930