ਨਵੀਂ ਦਿੱਲੀ, 14 ਫਰਵਰੀ 2020 - ਦੇਸ਼ ਦੀਆਂ ਸਾਰੀਆਂ ਸੜਕਾਂ 'ਤੇ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਖੱਜਣ-ਖੁਆਰ ਹੋਣ ਤੋਂ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਐੱਨ.ਐੱ.ਏ.ਆਈ ਸੈਂਟਰਾਂ, ਟੋਲ ਪਲਾਜਿਆਂ, ਆਰ.ਟੀ.ਓ ਦਫਤਰਾਂ, ਪੈਟਰੋਲ ਪੰਪਾਂ ਅਤਟ ਟ੍ਰਾਂਸਪੋਰਟ ਹੱਬਾਂ 'ਚ ਮੁਫਤ ਫਾਸਟੈਗ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਸਿਰਫ ਲੋਕਾਂ ਨੂੰ ਫਾਸਟੈਗ ਲਈ ਸਕਿਉਰਿਟੀ ਦੀ ਫੀਸ ਅਤੇ ਘੱਟੋ-ਘੱਟ ਬੈਲੇਂਸ ਦਾ ਪੈਸਾ ਹੀ ਦੇਣਾ ਹੋਵੇਗਾ। ਇਸ ਯੋਜਨਾ ਦੇ ਆਧਾਰ 'ਤੇ 15 ਫਰਵਰੀ ਤੋਂ 29 ਫਰਵਰੀ ਦੇ ਵਿਚਕਾਰ ਹੀ ਮੁਫਤ ਫਾਸਟੈਗ ਲਿਆ ਜਾ ਸਕਦਾ ਹੈ।
ਫਾਸਟੈਗ ਖਰੀਦਣ ਦੇ ਲਈ 100 ਰੁਪਏ ਦੀ ਫੀਸ ਦੇਣੀ ਹੁੰਦੀ ਹੈ। ਇਲੈਟ੍ਰਾਨਿਕ ਟੋਲ ਕਲੈਕਸ਼ਨ ਸਿਸਟਨ ਦੇ ਤਹਿਤ 28 ਜਨਵਰੀ ਤੱਕ 1.4 ਕਰੋੜ ਤੋਂ ਜ਼ਿਆਦਾ ਫਾਸਟੈਗ ਜਾਰੀ ਕਰ ਦਿੱਤੇ ਗਏ ਹਨ। ਐੱਨ.ਐੱਚ.ਏ.ਆਈ. ਨੇ 15 ਫਰਵਰੀ ਤੋਂ ਸਾਰੇ ਟੋਲ ਪਲਾਜਿਆਂ ਤੇ ਫਾਸਟੈਗ ਲਾਜ਼ਮੀ ਕਰ ਦਿੱਤੇ ਹਨ। ਜਿਹੜਾ ਫਾਸਟੈਗ ਨਹੀਂ ਲਗਵਾਉਂਦਾ ਉਸ ਨੂੰ ਟੋਲ ਦਾ ਡਬਲ ਭੁਗਤਾਨ ਕਰਨਾ ਪਵੇਗਾ।