← ਪਿਛੇ ਪਰਤੋ
ਗੁਰਮੀਤ ਪਲਾਹੀ
ਫਗਵਾੜਾ, 14 ਫਰਵਰੀ 2020 : ਉੱਘੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਉਹਨਾ ਦੀਆਂ ਪੱਤਰਕਾਰੀ ਖੇਤਰ ਵਿੱਚ ਉੱਚ ਪ੍ਰਾਪਤੀਆਂ ਲਈ ਗਲੋਬਲ ਫਾਊਂਡੇਸ਼ਨ ਵਲੋਂ ਰਾਈਟਰਜ਼ ਕਲੱਬ ਚੰਡੀਗੜ੍ਹ ਵਿਖੇ 15 ਫਰਵਰੀ 2020 ਨੂੰ ਸਵੇਰੇ 11 ਵਜੇ ਉੱਤਮ ਰੈਸਟੋਰੈਂਟ ਸੈਕਟਰ 46-ਸੀ ਚੰਡੀਗੜ੍ਹ ਵਿਖੇ ਸਨਮਾਨ ਕੀਤਾ ਜਾਏਗਾ। ਇਹ ਜਾਣਕਾਰੀ ਦਿੰਦਿਆਂ ਡਾ: ਹਰਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਨਰਪਾਲ ਸਿੰਘ ਸ਼ੇਰਗਿੱਲ ਨੇ ਵਿਸ਼ਵ ਪੱਧਰ 'ਤੇ ਪੰਜਾਬ ਹਿਤੈਸ਼ੀ ਪੱਤਰਕਾਰੀ ਕਰਦਿਆਂ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਅਲੰਬਰਦਾਰ ਬਣਦਿਆਂ ਸੇਵਾ ਕੀਤੀ ਹੈ ਅਤੇ ਨਾਮਣਾ ਖੱਟਿਆ ਹੈ। ਉਹਨਾ ਦੱਸਿਆ ਕਿ ਪੰਜਾਬ ਭਰ ਵਿੱਚੋਂ ਉਹਨਾ ਦੇ ਪ੍ਰੇਮੀ ਇਸ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣਗੇ।
Total Responses : 267