ਰਜਨੀਸ਼ ਸਰੀਨ
ਐੱਸ.ਏ.ਐੱਸ. ਨਗਰ, 14 ਫਰਵਰੀ 2020 - ਸਿੱਖਿਆ ਵਿਭਾਗ ਵੱਲੋਂ 873 ਡੀ.ਪੀ.ਈ. ਮਾਸਟਰ/ਮਿਸਟ੍ਰੈਸ ਕਾਡਰ ਦੇ ਉਮੀਦਵਾਰ ਜਿਨ੍ਹਾਂ ਨੂੰ 17-02-2020 ਨੂੰ ਬੁਲਾਇਆ ਗਿਆ ਸੀ, ਉਹ ਉਮੀਦਵਾਰ ਹੁਣ ਮਿਤੀ 15-02-2020(ਦਿਨ ਸ਼ਨੀਵਾਰ) ਨੂੰ ਸਕਰੂਟਨੀ ਲਈ ਬੁਲਾਏ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਡਿਪਟੀ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਸਰੀਰਕ ਸਿੱਖਿਆ ਅਤੇ 873 ਡੀ.ਪੀ.ਈ. ਮਾਸਟਰ/ਮਿਸਟ੍ਰੈਸ ਕਾਡਰ ਦੀਆਂ ਅਸਾਮੀਆਂ ਭਰਨ ਲਈ ਸੰਬੰਧਿਤ ਉਮੀਦਵਾਰਾਂ ਨੂੰ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਕ੍ਰਮਵਾਰ ਮਿਤੀ 12-02-2020 ਤੋਂ ਮਿਤੀ 17-02-2020 ਤੱਕ ਸੱਦਾ ਦਿੱਤਾ ਗਿਆ ਸੀ। ਮਿਤੀ 17-02-2020 ਨੂੰ 873 ਡੀ.ਪੀ.ਈ. ਮਾਸਟਰ/ਮਿਸਟ੍ਰੈਸ ਕਾਡਰ ਦੇ ਜਿਨ੍ਹਾਂ ਉਮੀਦਵਾਰਾਂ ਨੂੰ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ ਉਹਨਾਂ ਉਮੀਦਵਾਰਾਂ ਦੀ ਸਕਰੂਟਨੀ ਹਣ ਮਿਤੀ 15-02-2020 (ਦਿਨ ਸ਼ਨਿੱਚਰਵਾਰ) ਨੂੰ (Pre-pone) ਕੀਤੀ ਗਈ ਹੈ। ਮਿਤੀ 12-02-2020 ਤੋਂ ਮਿਤੀ 15--02-2020 ਤੱਕ ਸਕਰੂਟਨੀ ਪ੍ਰਕਿਰਿਆ ਦੌਰਾਨ ਗੈਰਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਨੂੰ ਮਿਤੀ 16-02-2020(ਦਿਨ ਐਤਵਾਰ) ਨੂੰ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ। ਇਸ ਸੰਬੰਧੀ ਉਮੀਦਵਾਰਾਂ ਦੀਆਂ ਸੂਚੀਆਂ, ਹਦਾਇਤਾਂ ਅਤੇ ਹੋਰ ਜਾਣਕਾਰੀ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਉਪਲੱਬਧ ਹੈ।