ਅਸ਼ੋਕ ਵਰਮਾ
- ਬਠਿੰਡਾ ਹਲਕੇ ਵਿੱਚੋਂ 5 ਹਜਾਰ ਸ਼ਹਿਰੀ ਰੈਲੀ ਵਿੱਚ ਸਾਮਿਲ ਹੋਣਗੇ - ਸਿੰਗਲਾ
ਬਠਿੰਡਾ, 14 ਫਰਵਰੀ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਪੱਧਰ ਤੇ ਕੈਪਟਨ ਸਰਕਾਰ ਦੀਆਂ ਕਥਿਤ ਲੋਕਮਾਰੂ ਨੀਤੀਆਂ ਅਤੇ ਕਥਿਤ ਧੱਕੇਸ਼ਾਹੀਆ ਖਿਲਾਫ਼ ਕੀਤੀਆਂ ਜਾ ਰਹੀਆਂ ਜ਼ਿਲਾ ਪੱਧਰੀ ਰੈਲੀਆਂ ਦੀ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਦੀ ਰੋਸ ਰੈਲੀ ਬਠਿੰਡਾ ਸ਼ਹਿਰ ਦੀ ਧਰਤੀ ਤੇ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਜ਼ਿਲੇ ਭਰ ਵਿੱਚੋਂ 25 ਹਜਾਰ ਤੋ ਵੱਧ ਅਕਾਲੀ ਵਰਕਰ ਅਤੇ ਆਮ ਲੋਕ ਸ਼ਾਮਲ ਹੋਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਬਠਿੰਡਾ ਦੇ ਪ੍ਰਧਾਨ ਜਗਦੀਪ ਸਿੰਘ ਨਕਈ ਸਾਬਕਾ ਵਿਧਾਇਕ ਨੇ ਬਠਿੰਡਾ ਸ਼ਹਿਰੀ ਹਲਕੇ ਦੀ ਰੈਲੀ ਦੀ ਤਿਆਰੀ ਦੇ ਸੰਬੰਧ ਵਿੱਚ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਜੀਤ ਪੈਲਸ ਵਿੱਚ ਰੱਖੀ ਪ੍ਰਭਾਵਸਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਖਿਲਾਫ਼ ਲੋਕਾਂ ਵਿੱਚ ਭਾਰੀ ਰੋਸ਼ ਹੈ ਉਹਨਾਂ ਕਿਹਾ ਕਿ ਜ਼ਿਲਾ ਪੱਧਰੀ ਰੈਲੀ ਵਿੱਚ ਬਠਿੰਡਾ ਸ਼ਹਿਰੀ ਹਲਕੇ ਵਿੱਚੋਂ 5 ਹਜਾਰ ਸ਼ਹਿਰੀ ਜੋਸ਼ੋ-ਖਰੋਸ ਨਾਲ ਸਾਮਿਲ ਹੋਣਗੇ । ਉਹਨਾਂ ਕਿਹਾ ਕਿ ਰੈਲੀ ਦੀ ਤਿਆਰੀ ਦੇ ਸੰਬੰਧ ਵਿੱਚ 50 ਵਾਰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ,ਸੁਖਦੇਵ ਸਿੰਘ ਬਾਹੀਆ ਮੈਬਰ ਸ਼ੋ੍ਰਮਣੀ ਕਮੇਟੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ, ਸਾਬਕਾ ਪ੍ਰਧਾਨ ਦਲਜੀਤ ਸਿੰਘ ਬਰਾੜ, ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਜ਼ਿਲਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ ਸਰਮਾ, ਮੁੱਖ ਬੁਲਾਰਾ ਚਮਕੌਰ ਸਿੰਘ ਮਾਨ, ਬੀਬੀ ਬਲਵਿੰਦਰ ਕੌਰ ਸ਼ਹਿਰੀ ਪ੍ਰਧਾਨ ਇਸਤਰੀ ਵਿੰਗ,ਲਾਭ ਸਿੰਘ ਬੀਸੀ ਵਿੰਗ, ਵਿਉਪਾਰੀ ਆਗੂ ਜਗਮੋਹਨ ਮੱਕੜ,ਮਨਮੋਹਨ ਕੱੁਕੂ, ਨਿਰਮਲ ਸਿੰਘ ਸੰਧੂ, ਗੁਰਬਚਨ ਸਿੰਘ ਖੁੰਬਣ, ਹਰਵਿੰਦਰ ਸਰਮਾਂ, ਹਰਪਾਲ ਢਿੱਲੋ, ਹੰਸਰਾਜ ਮਿੱਠੂ, ਰਾਜੂ ਮਾਨ, ਹਰਜਿੰਦਰ ਸਿੰਦਾ, ਹਰਜਿੰਦਰ ਟੋਨੀ(ਸਾਰੇ ਐਮਸੀ) ਸਰਕਲ ਪ੍ਰਧਾਨ ਮੋਹਨਜੀਤ ਸਿੰਘ ਪੁਰੀ,ਹੈਪੀ ਕੰਵਰ,ਰਾਕੇਸ਼ ਸਰਮਾਂ, ਇਕਬਾਲ ਮਿਠੜੀ,ਮਨਜੀਤ ਕੌਰ ਕਰਤਾਰ ਬਸਤੀ, ਗੁਰਪ੍ਰੀਤ ਬੇਦੀ, ਅਮਿ੍ਰਤਪਾਲ ਸ਼ਰਮਾਂ ਨਸੀਬਪੁਰਾ,ਹਰਬੰਸ ਸਿੰਘ ਢਿੱਲੋਂ, ਗੁਰਪ੍ਰੀਤ ਸੰਧੂ,ਸਰੋਜ ਰਾਂਣੀ,ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਸ਼ਹਿਰੀ ਹਾਜਰ ਸਨ।