ਹਰੀਸ਼ ਕਾਲੜਾ
ਰੂਪਨਗਰ, 14 ਫਰਵਰੀ 2020 - ਰੋਟਰੀ ਐਂਡ ਬਲੱਡ ਬੈਂਕ ਰਿਸੋਰਸ ਸੈਂਟਰ ਸੈਕਟਰ 37 ਚੰਡੀਗੜ੍ਹ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਟਾਰ ਡੋਨਰ ਨੂੰ ਸਨਮਾਨਿਤ ਕਰਨ ਲਈ ਅਵਾਰਡ 2019 ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਸਾਲ 2019 ਦੌਰਾਨ 3-3 ਮਹੀਨੇ ਬਆਦ ਚਾਰ ਵਾਰ ਖ਼ੂਨਦਾਨ ਕਰਨ ਲਈ ਰੂਪਨਗਰ ਜ਼ਿਲ੍ਹੇ ਦੇ ਸਟਾਰ ਡੋਨਰ ਰੁਪਿੰਦਰ ਸਿੰਘ ਉਬਰਾਏ, ਰਣਜੀਤ ਸਿੰਘ (ਪੰਜਾਬ ਪੁਲਿਸ), ਸਤਿੰਦਰ ਸਿੰਘ, ਗੁਰਦੀਪ ਸਿੰਘ ਹੁਸੈਨਪੁਰ, ਸੁਰਜੀਤ ਸਿੰਘ ਸਿਲੋਮਾਸਕੋ ਨੂੰ ਸ਼੍ਰੀਮਤੀ ਲਿਪੀ ਪਾਰੀਦਾ, ਬਲੱਡ ਬੈਂਕ ਦੇ ਚੇਅਰਮੈਨ ਅਨਿਲ ਨਹਿਰੂ, ਸੁਰਿੰਦਰਪਾਲ ਕੌਰ ਪ੍ਰਸ਼ਾਸਕ ਅਤੇ ਡਾਇਰੈਕਟਰ ਡਾ. ਮੁਨੀਸ਼ ਰਾਏ ਨੇ ਸਨਮਾਨਿਤ ਕੀਤਾ।