ਅਸ਼ੋਕ ਵਰਮਾ
ਬਰਨਾਲਾ, 14 ਫਰਵਰੀ 2020 - ਨਾਗਰਿਕਤਾ ਸੋਧ ਕਾਨੂੰਨ,ਜਨਸੰਖਿਆ ਰਜਿਸਟਰ ਅਤੇ ਨਾਗਰਿਕ ਰਜਿਸਟਰ ਦੇ ਵਿਰੱਧ ਪੰਜਾਬ ਦੀਆਂ ਦਰਜਣ ਤੋਂ ਵਧੇਰੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਮਲੇਰਕੋਟਲਾ ਵਿਸ਼ਾਲ ਲੋਕ ਇਕੱਠ ਦੀਆਂ ਚੱਲ ਰਹੀਆਂ ਦੀ ਕੜੀ ਵਜੋਂ ਪਿੰਡ ਖੁੱਡੀਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਬਾਬੂ ਸਿੰਘ ਖੁੱਡੀਕਲਾਂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਡਾ.ਰਜਿੰਦਰਪਾਲ ਅਤੇ ਪ੍ਰੇਮਪਾਲ ਕੌਰ ਨੇ ਕਿਹਾ ਕਿ ਮੋਦੀ- ਸ਼ਾਹ ਹਕੂਮਤ ਦੇ ਹਿੰਦੂ ਫਾਸ਼ੀਵਾਦ ਦੇ ਏਜੰਡੇ ਨੂੰ ਅੱਗੇ ਵਧਾੁਣ ਦੇ ਮਨਸ਼ੇ ਤਹਿਤ ਲਿਆਂਦੇ ਨਾਗਰਿਕਤਾ ਸੋਧ ਕਾਨੂੰਨ,ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਦਾ ਹਕੀਕੀ ਵਿਰੋਧ ਕਰਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ।
ਬੁਲਾਰਿਆਂ ਕਿਹਾ ਕਿ ਇਹ ਹੱਲਾ ਸਿਰਫ ਘੱਟ ਗਿਣਤੀ ਮੁਸਲਿਮ ਤਬਕੇ ਤੱਕ ਨਹੀਂ ਰਹੇਗਾ ਸਗੋਂ ਇਸ ਦਾ ਅਗਲਾ ਹੱਲਾ ਦਲਿਤ ਅਤੇ ਹੋਰ ਘੱਟ ਗਿਣਤੀਆਂ ਸਿੱਖਾਂ, ਸਿਆ, ਪਾਰਸੀਆਂ, ਜੈਨੀਆਂ ਖਿਲਾਫ ਸੇਧਤ ਹੋਵੇਗਾ। ਇਹੀ ਨਹੀਂ ਲੋਕਾਂ ਦੇ ਬੁਨਿਆਦੀ ਮੁੱਦੇ ਪੇਂਡੂ ਖੇਤਰ ਕਿਸਾਨੀ- ਮਜਦੂਰਾਂ ਦੇ ਕਰਜੇ ਦਾ ਮੁੱਦਾ, ਸਰਕਾਰੀ ਅਦਾਰਿਆ ਰੇਲਵੇ,ਟਰਾਂਸਪੋਰਟ,ਜਹਾਜਰਾਨੀ, ਜੀਵਨ ਬੀਮਾ,ਭਾਰਤ ਪੈਟਰੋਲੀਅਮ ਅਤੇ ਬੀਐਸਐਨਐਲ ਵਰਗੇ ਅਦਾਰੇ ਵੇਚਣ,ਸਿਹਤ ਸਿੱਖਿਆ,ਰੁਜਗਾਰ ,ਮਹਿੰਗਾੀ ਵਰਗੇ ਅਹਿਮ ਬੁਨਿਆਦੇ ਮੁੱਦਿਆਂ ਤੋਂ ਵਿਸ਼ਾਲ ਲੋਕਾੀ ਦਾ ਧਿਆਨ ਭਟਕਾੁਣ ਦੀ ਵੀ ਸਾਜਿਸ਼ ਹੈ।
ਆਗੂਆਂ ਨੇ ਕਿਹਾ ਕਿ ਇਸ ਲਈ 16 ਫਰਵਰੀ ਨੂੰ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਜਨਤਕ ਰੈਲੀ ਵਿੱਚ ਕਾਫਲੇ ਬੰਨਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ।ਇਸ ਸਮੇਂ ਜਥੇਬੰਦੀ ਦੇ ਆਗੂਆਂ ਹਰਮੇਲ ਸਿੰਘ, ਸੁਰਜੀਤ ਸਿੰਘ,ਗੁਰਚਰਨ ਸਿੰਘ,ਗੁਰਜੰਟ ਸਿੰਘ, ਮਲਕੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਵਿਸ਼ਾਵਾਸ਼ ਦਿਵਾਇਆ ਕਿ 16 ਫਰਬਰੀ ਮਲੇਰਕੋਟਲਾ ਵੱਲ ਵੱਡੀ ਗਿਣਤੀ ਵਿੱਚ ਕਿਸਾਨ ਕਾਫਲੇ ਸਮੇਤ ਔਰਤਾਂ ਸ਼ਾਮਿਲ ਹੋਣਗੇ।