← ਪਿਛੇ ਪਰਤੋ
ਨਵੀਂ ਦਿੱਲੀ, 15 ਫਰਵਰੀ 2020 - ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਖਤਮ ਕਰਨ ਲਈ ਵੀ ਕੋਸ਼ਿਸ਼ਾਂ ਜਾਰੀ ਹਨ ਪਰ ਫਿਰ ਵੀ ਲੋਕ ਇਸ ਦੀ ਲਪੇਟ ਚ ਅਰੇ ਹਨ। ਮਿਲੀ ਜਾਣਕਾਰੀ ਅਨੁਸਾਰ ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 1523 ਹੋ ਗਈ ਹੈ, ਜਦਕਿ 66000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਬਿਨਾਂ ਬੀਤੇ ਦਿਨ 'ਚ ਚੀਨ 'ਚ ਕੋਰੋਨਾ ਵਾਈਰਸ ਕਾਰਨ 139 ਹੋਰ ਲੋਕਾਂ ਦੀ ਮੌਤ ਹੋਈ। ਇਸ ਤੋਂ ਬਿਨਾਂ ਵਿਸ਼ਵ ਦੇ ਦੂਜੇ ਦੇਸ਼ਾਂ 'ਚ ਵੀ ਕੋਰੋਨਾ ਵਾਇਰਸ ਫੈਲਣ ਲੱਗਾ ਹੈ ਅਤੇ ਇਸ ਦੇ ਮਰੀਜ ਵਧਣ ਲੱਗੇ ਹਨ।
Total Responses : 267